ਉਡਾਰੀਆਂ - ਭੁਪਿੰਦਰ ਸਿੰਘ ਬੋਪਾਰਾਏ
Posted on:- 10-12-2015
ਹਿੱਲੀ ਦਿਲ ਵਾਲੀ ਤਾਰ ਜਿਉਣ ਜੋਗਿਆ
ਤੇਰਾ ਵੇਖ ਕੇ ਵਿਹਾਰ ਜਿਉਣ ਜੋਗਿਆ
ਹੁੰਦਾ ਰੰਜ ਨਾ ਜੇ ਚੋਰੀ ਛਿਪੀ ਆਖਦਾ
ਤੂੰ ਤਾਂ ਸਰੇਆਮ ਦਸਦੈਂ
ਸਾਥੋਂ ਸਿੱਖਕੇ ਵੇ ਸੱਜਣਾ ਉਡਾਰੀਆਂ
ਸਾਨੂੰ ਹੀ ਨਾ- ਕਾਮ ਦਸਦੈਂ
ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਵੇ
ਇਹ ਵਗਦੇ ਹੋਏ ਪਾਣੀਆਂ ਦੇ ਵਹਿਣ ਵੇ
ਖਾ ਕੇ ਇਸ਼ਕ ਦੀ ਚੋਗ ਸਾਡੀ ਤਲੀਉਂ
ਫਿਟੇ ਮੁੰਹ ਹਰਾਮ ਦਸਦੈਂ
ਸਾਥੋਂ ਸਿੱਖ ਕੇ ਸੱਜਣਾ ...
ਦੇਕੇ ਰੱਬ ਤੋਂ ਵੀ ਉੱਚਾ ਸੁੱਚਾ ਦਰਜਾ
ਅੱਜ ਆਖਦਾ ਏਂ ਪਰਾਂ ਹੋਕੇ ਮਰਜਾ
ਤੂੰ ਤਾਂ ਲੀਡਰਾਂ ਦੀ ਜਾਤ 'ਚੋਂ ਨਿਕਲਿਆ
ਕੌਡੀ ਸਾਡੇ ਦਾਮ ਦਸਦੈਂ
ਸਾਥੋਂ ਸਿਖਕੇ ਵੇ ਸੱਜਣਾ ...
ਉਹ ਵੀ ਵੋਲਾ ਸੀ ਨੰਗੇ ਪੈਰ ਆਉਂਦਾ ਸੀ
ਅੱਧੇ ਬੋਲ ਉੱਤੇ ਜਾਨ ਤੂੰ ਲੁਟਾਉਂਦਾ ਸੀ
ਚੰਨ ਤਾਰਿਆਂ ਦੀ ਛਾਵੇ ਕਰ ਸਿਫਤਾਂ
ਵੇ ਅੱਜ ਬਦਨਾਮ ਦਸਦੈਂ
ਸਾਥੋਂ ਸਿਖ ਕੇ ਵੇ ਸੱਜਣਾ ....
ਭਾਲੇਂ ਯਾਰ ਨੂੰ ਰਵਾਕੇ ਕਿੱਥੋਂ ਸੁੱਖ ਵੇ
ਅਉਣੀ ਜਿਦੇ ਇਹ ਸਮਝ ਹੋਣਾ ਦੁੱਖ ਵੇ
'ਬੋਪਾਰਾਏ ' ਨੂੰ ਜੋ ਹੋਰ ਲੋਕਾਂ ਵਿਚ ਦੀ
ਕਰੀਂ ਨਾ ਕਲਾਮ ਦਸਦੈਂ
ਸਾਥੋਂ ਸਿਖ ਕੇ ਵੇ ਸੱਜਣਾ ਉਡਾਰੀਆਂ
ਸਾਨੂੰ ਹੁਣ ਨਾਕਾਮ ਦਸਦੈਂ
ਸੰਪਰਕ: +91 98550 91442