ਜਨਮ ਦਿਨ  -ਸਰੂਚੀ ਕੰਬੋਜ
      
      Posted on:- 09-12-2015
      
      
      								
				   
                                    
      
ਹਰ ਸਾਲ ਮੇਰੇ ਦੋਸਤ ਮਿੱਤਰ, 
ਮੇਰਾ ਜਨਮ ਦਿਨ ਮਨਾਉਂਦੇ ਹਨ।
ਕੁਝ ਫੁੱਲ, ਕੁਝ ਤੋਹਫੇ ਤੇ ਕੁਝ, 
ਦੁਆਵਾਂ ਦੇ ਕੇ ਮੈਨੂੰ ਜਾਂਦੇ ਹਨ।
ਪਤਾ ਨਹੀਂ ਮੈਨੂੰ ਕਿਉਂ ਕੋਈ, 
ਚਾਅ ਕੋਈ ਖੁਸ਼ੀ ਨਹੀਂ ਹੁੰਦੀ।
ਖੁਸ਼ੀ ਕਰਾਂ ਵੀ ਤੇ ਕਿਉਂ ਆਖਿਰ, 
ਮੇਰੀ ਜ਼ਿੰਦਗੀ ਦਾ ਇੱਕ ਦਿਨ, 
ਘੱਟ ਜਾਂਦਾ ਹੈ ਤੇ ਇਹ ਝੱਲੇ, 
ਰਲ ਮਿਲ ਜਸ਼ਨ ਮਨਾਉਂਦੇ ਹਨ ।