Thu, 21 November 2024
Your Visitor Number :-   7255212
SuhisaverSuhisaver Suhisaver

ਅਮਨਪ੍ਰੀਤ ਪਨੂੰ ਦੀਆਂ ਦੋ ਕਵਿਤਾਵਾਂ

Posted on:- 12-10-2012

  ਅਗਨੀ - ਪ੍ਰੀਖਿਆ

ਰਾਮਾਇਣ  ਦੀ  ਕਥਾ
ਸੁਣਦੀ  ਬਾਲਾ  ਨੇ   ਪੁੱਛਿਆ
ਸੀਤਾ  ਨੇ   ਕਿਉਂ   ਦਿੱਤੀ
ਅਗਨੀ - ਪ੍ਰੀਖਿਆ ?
ਕੀ  ਜੇ  ਸੀਤਾ   ਦੀ   ਥਾਂ
ਹੋਇਆ   ਹੁੰਦਾ   ਰਾਮ-ਹਰਣ
ਫਿਰ  ਕੀ   ਰਾਮ  ਵੀ  ਦਿੰਦਾ
ਅਗਨੀ - ਪ੍ਰੀਖਿਆ ?



ਮਾਂ   ਸੁਣ   ਸਵਾਲ
ਹੋ   ਗਈ   ਅਚੰਭਿਤ
ਸੋਚੇ   ਅਣਭੋਲ   ਬਾਲਾ  ਨੂੰ
ਸਮਝਾਵਾਂ   ਕਿੰਝ
ਔਰਤ  ਲਈ  ਹੀ  ਬਣਾਈ  ਹੈ
ਮਰਦ  ਨੇ  ਇਹ
ਅਗਨੀ - ਪ੍ਰੀਖਿਆ

***    
 ਦਰਪਨ

ਖ਼ਿਆਲਾਂ   ਦੀ   ਧੂਲ   ਜੰਮ
ਮਨ   ਦਾ   ਦਰਪਨ
ਹੋਇਆ   ਕਿੰਨਾ   ਧੁੰਦਲਾ,
ਨਕਸ਼   ਕੋਈ   ਆਪਣਾ
ਜਾਂ   ਬੇਗ਼ਾਨਾ   ਹੁਣ
ਜਾਵੇ   ਨਾ   ਪਛਾਣਿਆ,
ਸਾਰਾ   ਲਿਆ   ਢੱਕ
ਹਨੇਰੇ   ਦੀ    ਚਾਦਰ   ਨੇ
ਰੂਪ   ਉਜਲਾ-ਉਜਲਾ।

ਦੇਵੇਂ   ਜੇ   ਦਾਤਾ
ਕਿਰਨ   ਕੋਈ  ਆਪਣੇ
ਨੂਰਾਨੀ   ਨੂਰ   ਦੀ,
ਬਣ  ਜਾਵੇ   ਸਾਗਰ
ਨਿੱਖਰੀਆਂ   ਕਿਰਨਾਂ   ਦਾ
ਦਰਪਨ  ਇਹ   ਧੁੰਦਲਾ ।

Comments

Dilpreet Chahal

Bahut khoobsurat likhdi hai aman .....Duawan ''

geet

khoosort takor kiti aman mrd prdhan samaj te...

Kiran Dhaliwal

Bahut hi piyarian kavitavan ne Amanpreet. Bahut hi suljhi soch....keep it up!

pasla

ਸੱਚਮੁੱਚ ਤੁਹਾਡੀ ਇਹ ਅਣਮੋਲ ਸੁਗਾਤ ਹੈ

ਜਸਮੇਰ ਸਿੰਘ ਲਾਲ

ਬਹੁਤ ਹੀ ਦਿਲ ਨੂੰ ਛੋਹ ਜਾਨ ਵਾਲੀਆਂ ਰਚਨਾਵਾਂ !

parvez

very nice ...well done

Sukhdeep sandhu

Very nice Simmi .......keep writing these beautiful lines....may God bless you!!!!!

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ