Thu, 21 November 2024
Your Visitor Number :-   7253410
SuhisaverSuhisaver Suhisaver

ਗ਼ਜ਼ਲ - ਆਰ.ਬੀ.ਸੋਹਲ

Posted on:- 30-11-2015

suhisaver

ਲੁਕਾਈ  ਨੂੰ  ਆਪਣਾ , ਬਣਾ  ਕੇ  ਤਾਂ  ਵੇਖੋ
ਇਹ ਮ੍ਹਜਬਾਂ ਦੀ ਵਲਗਣ,ਹਟਾ ਕੇ ਤਾਂ ਵੇਖੋ
 
ਹੈ   ਮਸਰੂਫ   ਸਾਰੇ , ਬਣਾਉਦੇ  ਨੇ  ਖੰਜਰ,
ਕਿਸੇ  ਵੰਝ  ਤੋਂ ਵੰਝਲੀ, ਬਣਾ  ਕੇ  ਤਾਂ ਵੇਖੋ
 
ਕਿਓਂ  ਹੋ  ਰਿਹਾ  ਹੈ, ਇਹ  ਸੋਚਾਂ  ‘ਚ ਨ੍ਹੇਰਾ,
ਤੁਸੀਂ   ਚੇਤਨਾ   ਨੂੰ, ਜਗਾ  ਕੇ   ਤਾਂ   ਵੇਖੋ
 
ਗ਼ਮਾਂ ਦਾ ਹੀ ਮੇਲਾ, ਹੈ ਲੱਗਿਆ ਦਿਲਾਂ ਵਿਚ.
ਖੁਸ਼ੀ   ਨੂੰ  ਦਰਾਂ  ’ਤੇ , ਬੁਲਾ  ਕੇ  ਤਾਂ  ਵੇਖੋ
 
ਅਸੀਂ  ‘ਮੈਂ’ ਦੀ  ਅੱਗ ਵਿੱਚ, ਸੜੇ ਹਾਂ ਹਮੇਸ਼ਾਂ,
ਖੁਦੀ  ਨੂੰ ਦਿਲਾਂ  ‘ਚੋਂ ,  ਮਿਟਾ  ਕੇ ਤਾਂ ਵੇਖੋ
 
ਜਗਾਉਂਦੇ  ਪਏ   ਹਾਂ, ਜੋ  ਕਬਰਾਂ  ਤੇ  ਦੀਵੇ,
ਇਹ  ਨ੍ਹੇਰੇ  ਘਰਾਂ  ਵਿਚ, ਜਗਾ  ਕੇ ਤਾਂ ਵੇਖੋ
 
ਰਿਹਾ   ਕੀਲਦਾ   ਜੋ,  ਸਦਾ   ਕਦਮ  ਤੇਰੇ,
ਉਹ  ਡਰ  ਨੂੰ  ਮਨਾਂ ‘ਚੋਂ  ਮੁਕਾ ਕੇ ਤਾਂ ਵੇਖੋ
 
ਕਦੇ   ਮੋਮ   ਵਾਂਗੂ,   ਨਹੀਂ   ਪਿਘਲ  ਜਾਣਾ,
ਮੁਸੀਬਤ  ਦੀ  ਅੱਗ  ਨੂੰ, ਹੰਢਾ  ਕੇ ਤਾਂ ਵੇਖੋ
 
ਕਿਸੇ   ਪੈੜ  ਉੱਤੇ , ਹੈ   ਚੱਲਣਾ  ਕਦੋਂ  ਤਕ,
ਨਵੇਂ   ਰਾਹ  ਖੁਦ  ਵੀ,  ਬਣਾ  ਕੇ  ਤਾਂ  ਵੇਖੋ

ਸੰਪਰਕ:  +91 95968 98840
ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ