ਅੱਖਰੀ ਮਾਲਾ - ਭੁਪਿੰਦਰ ਸਿੰਘ ਬੋਪਾਰਾਏ 
      
      Posted on:-  30-11-2015
      
      
      								
				   
                                    
      
ਤਪਦੇ ਜੋ ਹਨ ਵਕਤੀ ਅੱਗ ਵਿੱਚ 
ਖੜਦੇ ਨਾ ਬੇ-ਹਿੱਮਤੀ ਵੱਗ ਵਿੱਚ 
ਪਾਵਣ  ਜਦ  ਤੋਂ  ਲੋਕ  ਮਖੋਟੇ 
ਭਰਮ ਵਧੇ ਸਾਧ ਅਤੇ ਠੱਗ ਵਿੱਚ 
ਕਹਿ ਨਾ ਹੋਇਆ ਮੁੰਹ ਤੋਂ ਬੇਸ਼ੱਕ 
ਤੇਰੀ ਪੀਰ੍ਤ ਵੱਸੀ ਰੱਗ-ਰੱਗ ਵਿੱਚ 
ਬਣਜੇਂ  ਝਾਲਰ  ਜੇਕਰ  ਗੋਰੀ 
ਰੋਸ  ਸਜਾਵਾਂ  ਅਪਣੀ  ਪੱਗ ਵਿੱਚ 
ਮੈਂ ਤੇ ਦਿਲਬਰ ਇੱਕ ਮਿੱਕ ਐਦਾਂ 
ਫਰਕ ਨਹੀਂ ਜਿਉਂ ਮੁੰਦਰੀ ਨੱਗ ਵਿੱਚ 
ਕੁਦਰਤ ਦੀ ਇਹ ਘੜਤ ਅਨੋਖੀ 
ਗੁਣ ਹੋਵਣ ਬਹੁਤ ਨਾਰ ਸੁਭੱਗ ਵਿੱਚ 
'ਬੋਪਾਰਾਏ'  ਅੱਖਰੀ   ਮਾਲਾ 
ਫੇਰਣ ਵਿਰਲੇ  ਵੇਖੇ  ਜੱਗ  ਵਿੱਚ 
                             
ਸੰਪਰਕ: +91 98550 91442