ਬੇਰੁਜ਼ਗਾਰੀ ਦਾ ਢੋਲ -ਹਰਦੀਪ ਬਿਰਦੀ
Posted on:- 27-11-2015
ਬੇਰੁਜ਼ਗਾਰੀ ਦਾ ਢੋਲ ਵੱਜਦਾ ਰਹਿੰਦਾ ਹੈ।
ਚੁੱਪ ਨਹੀਂ ਕਰਨਾ ਮੈਂ ਇਹ ਇੰਜ ਕਹਿੰਦਾ ਹੈ।
ਸਿਰ ਇਹਦੇ ’ਤੇ ਇਨਾਮ ਨੇ ਰੱਖੇ ਕਈ ਲੱਖਾਂ,
ਇਹਨੂੰ ਪਰ ਲਗਦਾ ਹੈ ਰੱਬ ਦੀਆਂ ਰੱਖਾਂ।
ਵੱਜਦਾ ਹੈ ਸੀਨੇ ਵਿੱਚ ਗੋਲੀ ਵਾਂਗੂੰ ਠਾ ਕਰਕੇ,
ਰੱਖ ਦਿੱਤੇ ਇਸਨੇ ਕਈ ਘਰ ਤਬਾਹ ਕਰਕੇ।
ਹੱਥ ਵਿੱਚ ਫੜ ਸ਼ੀਸ਼ਾ ਇਹ ਸੱਚ ਦਿਖਾਉਂਦਾ’
ਕੌੜੀ ਕਰ ਸਭ ਨੂੰ ਹੈ ਇਹ ਅੱਖ ਵਿਖਾਉਂਦਾ।
ਕੋਈ ਲਾਓ ਜ਼ੋਰ ਇਹਨੂੰ ਚੁੱਪ ਕਰਵਾਓ,
ਲੋਕਾਂ ਦੇ ਘਰ ਕੋਈ ਸੁੱਖ ਸੁਨੇਹਾ ਭਿਜਵਾਓ।
ਸੰਪਰਕ: +91 90416 00900