ਪਹਿਚਾਣ - ਭੁਪਿੰਦਰ ਸਿੰਘ ਬੋਪਾਰਾਏ
Posted on:- 25-11-2015
ਦੇਸ ਅਣਖ਼ ਲਈ ਮਰਨਾ ਇੱਕ ਮਾਣ ਹੁੰਦਾ ਏ
ਮਰਦ ਹਮੇਸ਼ਾਂ ਭੀੜ ਵਕਤ ਪਹਿਚਾਣ ਹੁੰਦਾ ਏ
ਭਗਤ, ਸਰਾਭਾ, ਉੱਦਮ ਜੱਗ ਜਿਉਂਦੇ ਰਹਿਣੇ ਸਦਾ
ਮਰਜੀਵੜ ਹੀ ਲੋਕੋ ਪਰਵਾਣ ਹੁੰਦਾ ਏ
ਕੁੱਖ ਦੇ ਅੰਦਰ ਵੀ ਹੁਣ ਧੀ ਮਹਿਫ਼ੂਜ਼ ਨਹੀਂ
ਸਿਰਫ ਦਿਖਾਵਾ ਦਿਖਦਾ ਸਨਮਾਣ ਹੁੰਦਾ ਏ
ਹਿੰਦੁ, ਮੁਸਲਿਮ, ਸਿੱਖ, ਇਸਾਈ ਹੈਂ ਤੂੰ ਕਹਿ
ਧਰਮਾਂ ਦੇ ਨਾਂ ਮਾਨਵ ਦਾ ਘਾਣ ਹੁੰਦਾ ਏ
ਕੁੱਲੀ, ਗੁੱਲੀ, ਜੁੱਲੀ ਦਾ ਫਿਕਰ ਝੁਕਾਵੇ
ਉਂਝ ਬਹੁਤ ਗ਼ਰੀਬਾਂ ਵਿਚ ਵੀ ਤਾਣ ਹੁੰਦਾ ਏ
ਮੁੱਢ ਕਦੀਮੋਂ ਸੱਚ ਦੇ ਹਿੱਸੇ ਸਲੀਬਾਂ ਬੇਸ਼ੱਕ
ਬਾਜ਼ਾਂ ਦਾ ਹੌਂਸਲਾ ਹੀ ਭਰਦਾ ਉਡਾਣ ਹੁੰਦਾ ਏ
'ਬੋਪਾਰਾਏ' ਚੰਡਿਆਂ ਹਥਿਆਰ ਬਣੇ ਤੇ
ਸੋਚ ਝੁਜਾਰੂ ਦਾ ਹੀ ਗੁਣ-ਗਾਣ ਹੁੰਦਾ ਏ
ਸੰਪਰਕ: +91 98550 91442