ਕੰਮ ਕਰ ਬੰਦਿਆਂ ਵਾਲੇ - ਸਰੂਚੀ ਕੰਬੋਜ
Posted on:- 22-11-2015
ਮੁਸਲਿਮ ਬਣ ਕੇ ਮੰਦਰ ਢਾਵੇਂ,
ਤੇ ਹਿੰਦੂ ਬਣ ਕੇ ਢਾਏਂ ਮਸੀਤਾਂ,
ਅਪਣੇ ਧਰਮ ਨੂੰ ਲਾਈ ਜਾਵੇਂ
ਹੱਥੀਂ ਅਪਣੇ ਹੀ ਤੂੰ ਲੀਕਾਂ,
ਹਰ ਪਾਸੇ ਕਰਦਾ ਜਾਵੇ ਹੀਲੇ ਦੰਗਿਆਂ ਵਾਲੇ,
ਬੰਦਾ ਹੈਂ ਤੇ ਕੰਮ ਵੀ ਕਰ ਤੂੰ ਬੰਦਿਆਂ ਵਾਲੇ ।
ਜ਼ਾਲਮ ਖਾਤਿਰ ਜ਼ਾਲਮ ਬਣ ਜਾਨਾਂ,
ਇਸ ਵਿੱਚ ਕੀ ਨੇ ਤੇਰੀਆਂ ਸ਼ਾਨਾਂ,
ਕਰ ਕਰ ਪਾਪ ਕਮਾਈ ਬੰਦਿਆ,
ਐਵੇਂ ਖੁਦ ਹੀ ਰੁਲਦਾ ਜਾਨਾਂ,
ਤੰਗ ਦਿਲੀ ਨੂੰ ਕਰ ਲੈ ਸੱਜਣਾਂ,
ਖੁਦ ਤੋਂ ਦੂਰ ਓ ਕਰਮਾਂ ਵਾਲੇ ।
ਜਿੱਧਰ ਵੇਖਾਂ ਹਰ ਪਾਸੇ ਹੀ,
ਨੇ ਇਹ ਕਾਲਖ ਜਿਹੇ ਹਨੇਰੇ,
ਜੋ ਇਹ ਰੌਲਾ ਪਾਇਆ ਹੈ ਉਹ,
ਰੋਕਣਾ ਨਾ ਵੱਸ ਤੇਰੇ ਤੇ ਨਾ ਮੇਰੇ,
ਇੱਕ ਗੱਲ ਦੱਸ ਦੇ ਮੈਨੂੰ ਬੰਦਿਆ
ਕੀ ਇਹ ਗੁਣ ਨੇ ਚੰਗਿਆਂ ਵਾਲੇ।
ਜੋ ਕਰਨਾ ਹੈ ਹੁਣ ਹੀ ਕਰ ਲੈ,
ਨਾ ਦੇ ਐਵੇਂ ਲਾਰੇ ਉਮਰਾਂ ਵਾਲੇ,
ਹਾਲੇ ਵੀ ਹੈ ਵੇਲਾ ਸਜਣਾ,
ਤੂੰ ਪਾਪ ਤੋਂ ਪੈਰ ਆਪਣੇ ਪਰਤਾ ਲੈ,
ਇਹ ਵੀ ਤੇਰੇ ਉਹ ਵੀ ਤੇਰੇ ਆਪਣੇ,
ਫਿਰ ਕਿਉਂ ਜਾਤਾਂ ਚ ਵੰਡਿਆ ਜਾਵੇ ।