ਬਦਲ ਜਾਣਾ ਓਹਦਾ…-ਜੀਤ ਬਾਗੀ
Posted on:- 22-11-2015
ਧੁੰਦਲਾ ਗਿਆ ਹੈ ਹੁਣ ਅਕਸ ਉਸਦਾ
ਤੇ ਘੱਟ ਗਿਆ ਹੈ ਮਹਿਸੂਸ ਹੋਣਾ,
ਰੁਕ ਰਿਹਾ ਹੈ ਉਸਦੇ ਵੱਲ ਖਿੱਚੇ ਜਾਣ
ਤੇ ਟਲ ਗਿਆ ਹੈ ਉਸਦਾ ਮੇਰੇ ਵੱਲ ਆਉਣਾ,
ਘੱਟ ਗਈ ਏ ਸਮਝ ਹੁਣ ‘ਅਣ ਕਹੇ ਬੋਲਾਂ’ ਦੀ
ਘੱਟ ਗਿਆ ਏ ਮੇਰਾ ਵੱਲ ਵੇਖ ਮੁਸਕਰਾਉਣਾ ਓਹਦਾ...
ਬਦਲ ਗਿਆ ਏ ਅੱਖੀਓਂ ਤੱਕਣਾ,
ਬਦਲ ਗਿਆ ਏ ਬਿਨ ਬੋਲੇ ਸਭ ਕਹਿਣਾ ਓਹਦਾ
ਬਦਲ ਗਿਆ ਏ ਸਭ ਓਹ ਸਾਂਝਾਂ
ਤੇ ਮੁੱਕ ਗਿਆ ਏ ਮੋਹ ਓਹਦਾ
ਬਦਲ ਗਿਆ ਹੁਣ ਸੋਚਣਾ ਮੇਰੇ ਲਈ
ਤੇ ਬਦਲ ਗਿਆ ਏ ‘ਓਹ’ ਓਹਦਾ,
ਪਤਝੜ ਦੀ ਰੁੱਤ ਵਾਂਗ ਹੋ ਗਈ ਮੁਹੱਬਤ,
ਰੁੱਤਾਂ ਵਾਂਗ ਬਦਲ ਗਿਆ ਪਿਆਰ ਓਹਦਾ…
ਹੁਣ ਕੀ ਮੈਂ ਸਮਝਾਂ ਬੇਸਮਝ ਹੋਵਾਂ,
ਹੁਣ ਕੀ ਮੈਂ ਕਰਾਂ ਬੇ-ਬੈਗਰਤ ਹੋਵਾਂ,
ਹੁਣ ਕੀ ਮੈਂ ਲਿਖਾਂ ਬੇਵਫਾ ਹੋਵਾਂ,
ਹੁਣ ਕੀ ਮੈਂ ਮਹਿਸੂਸ ਕਰਾਂ ਇਕਦਮ ਬਦਲ ਜਾਣਾ ਓਹਦਾ…
ਮੰਨਦਾ ਏ ਦਿਲ ਕਿ ਬਦਲ ਗਿਆ ਏ ਵਕਤ ਓਹਦਾ
ਮੰਨਦਾ ਏ ਦਿਲ ਕਿ ਬਦਲ ਗਿਆ ਹਰ ਪਲ ਓਹਦਾ
ਵਕਤ ਬਦਲਿਆ ਪਲ ਬਦਲਿਆ ,
ਸਭ ਬਦਲ ਗਿਆ ਜੋ ਵੀ ਸੀ ਓਹਦਾ…
ਪਰ ਨਈ ਮੰਨਦਾ ਦਿਲ ਕਿ ਮੈਂ ਬਦਲਿਆ,
ਨਹੀਂ ਬਦਲਿਆ ਮੇਰੇ ਲਈ ਕਰਾਰ ਓਹਦਾ
ਨਹੀਂ ਕੱਢ ਸਕਦਾ ਉਸਨੂੰ ਦਿਲ ਆਪਣੇ ’ਚੋਂ
ਨਾ ਭੁੱਲ ਸਕਦਾ “ਬਾਗੀ” ਪਿਆਰ ਓਹਦਾ…
ਸੰਪਰਕ: +91 94657 33311