ਹਰਜੀਤ ਸਿੰਘ ‘ਬਾਗ਼ੀ’ ਦੀਆਂ ਦੋ ਕਾਵਿ-ਰਚਨਾਵਾਂ
Posted on:- 13-11-2015
ਧੰਨ ਕੌਰ
ਨਾ ਹੁਣ ਹੱਸਦੀ, ਨਾ ਹੁਣ ਗਾਉਂਦੀ
ਨਾ ਕੁਝ ਕਹਿੰਦੀ, ਨਾ ਕੁਝ ਸੁਣਦੀ
ਗੁੰਮ ਸੁਮ ਰਹਿੰਦੀ, ਖੋਈ ਰਹਿੰਦੀ
ਵਿੱਚ ਵਲੈਤਾਂ ਧੰਨ ਕੌਰ ਰਹਿੰਦੀ...
ਦਿਲ ਦੀਆਂ ਗੱਲਾਂ ਕਰਨੀ ਭੁੱਲੀ,
ਭੁੱਲਗੀ ਆਪਣਾ ਪਤਾ ਟਿਕਾਣਾ,
ਹਰ ਪਲ ਕੁਝ ਤਾਂ ਲੱਭਦੀ ਰਹਿੰਦੀ
ਵਿੱਚ ਵਲੈਤਾਂ ਧੰਨ ਕੌਰ ਰਹਿੰਦੀ…
ਵਿਚ ਵਲੈਤਾਂ ਜਾ ਕੁਝ ਹੋਇਆ,
ਨਾ ਹੁਣ ਕਿਸੇ ਨੂੰ ਭੇਤ ਹੈ ਦੱਸਦੀ
ਸਭ ਤੋਂ ਭੱਜਦੀ, ਲੁਕਦੀ ਰਹਿੰਦੀ
ਵਿਚ ਵਲੈਤਾਂ ਧੰਨ ਕੌਰ ਰਹਿੰਦੀ…
ਧੰਨ ਕੌਰ ਹੁਣ ਨਾ ਟਿਕ ਕੇ ਬਹਿੰਦੀ,
ਭੱਜ ਦੌੜ ਕਰਦੀ ਉੱਠਦੀ ਸੌਂਦੀ,
ਹੁਣ ਕੰਮਾਂ ਵਿੱਚ ਰੁੱਝੀ ਰਹਿੰਦੀ,
ਵਿੱਚ ਵਲੈਤਾਂ ਧੰਨ ਕੌਰ ਰਹਿੰਦੀ…
ਮੇਰੀ ਧੰਨ ਕੌਰ ਬਹੁਤ ਪਿਆਰੀ,
ਦਿਲ ਦਾ ਸਕੂਨ ਮੇਰੀ ਫੁੱਲਾਂ ਦੀ ਕਿਆਰੀ
ਨਿੱਕੀ ਜੀ ਜਿੰਦ ਜ਼ਿੰਮੇਵਾਰੀਆਂ ਭਾਰੀ,
ਹਰ ਪਲ ਉਸਦੀ ਫਿਕਰ ਹੈ ਰਹਿੰਦੀ
ਵਿੱਚ ਵਲੈਤਾਂ “ਬਾਗੀ” ਦੀ ਧੰਨ ਕੌਰ ਰਹਿੰਦੀ...
***
ਵਲੈਤ ਚੰਦਰੀ
ਮੈਂ ਤੈਨੂੰ ਹਰ ਪਲ ਚਾਹੁੰਦਾ, ਰਹਿੰਦਾ ਅੱਖੀਆਂ ਵਿਛਾਉਂਦਾ,
ਹੁਣ ਥੱਕੀਆਂ ਉਡੀਕਾਂ,ਨਈਓਂ ਦਿਸਦਾ ਏ ਹੁਣ ਕੋਈ ਰਾਹ,
ਬਸ ਡਰਦਾ ਰਵਾਂ ਮੈਂ ਹੁਣ ਹਰ ਸਾਹ,
ਨਾ ਰਵੇ ਮਿੰਟ ਦਾ ਵੀ ਹੁਣ ਕੋਈ ਵਸਾਹ ,
ਬਸ ਪਿਆਰ ਰੋਲ ਗਈ ਵਲੈਤ ਚੰਦਰੀ…
ਮੁੜ ਚਾਵਾਂ ਨਾਲ ਸੀ ਮਿਲੇ,ਦੂਰ ਸਾਰੇ ਕੀਤੇ ਸੀ ਗਿਲੇ,
ਪਰ ਬਹੁਤ ਸਮਾਂ ਨਾ ਰਹੀ ਏ ਖੁਸ਼ੀ
ਪੂਰਾ ਹੋ ਗਿਆ ਅਧੂਰਾ,ਮੋਹ ਹੋਇਆ ਅੱਧ ਮੋਇਆ,
ਆਉਣ ਦਿਲ ਨੂੰ ਚੰਦਰੇ ਜੇ ਖਿਆਲ
ਬਸ ਪਿਆਰ ਰੋਲ ਗਈ ਵਲੈਤ ਚੰਦਰੀ…
ਦੂਰ ਸਮੁੰਦਰੋਂ ਆਪੇ ਆਪਣੀ ਮਰਜ਼ੀ ਨਾਲ ਸੀ ਆਈ
ਗੂੜੇ ਪਿਆਰ ਨੂੰ ਪੱਕਾ ਕਰਕੇ ਤੂੰ ਸੀ ਗੱਲ ਨਿਭਾਈ
ਤੇਰੇ ਕੌਲ ਕਰਾਰਾਂ ਨੇ ਸੀ ਮੇਰੇ ਜਿਉਣ ਦੀ ਆਸ ਵਧਾਈ,
ਹੁਣ ਨਾ ਉਸਦੇ ਸੁਪਨੇ ਆਉਂਦੇ ਜੋ ਤੂੰ ਸੀ ਦੁਨੀਆ ਵਿਖਾਈ
ਵਲੈਤ ਤੇਰੀ ਨੇ ਮਸਰੂਫ ਏ ਕੀਤਾ ਤੂੰ ਭੁੱਲ ਗਈ ਏ ਸਾਡੇ ਨਾਲ ਲਾਈ
ਬਸ ਪਿਆਰ ਰੋਲ ਗਈ ਵਲੈਤ ਚੰਦਰੀ…
ਨਾ ਤੇਰੀ ਗਲਤੀ ਨਾ ਕਸੂਰ ਮੇਰਾ,
ਮੈਂ ਖੁਦ ਨਈ ਕਹਿੰਦਾ ਕਹੇ ਪਿਆਰ ਤੇਰਾ ਮੇਰਾ
ਕਿਓਂ ਹਾਂ ਮੁੜ ਤੋਂ ਇਕੱਠੇ ਹੋਏ ਜਦ ਪੈ ਗਈ ਸੀ ਜੁਦਾਈ,
ਤੂੰ ਅਕਸਰ ਕਹਿੰਦੀ ਮੁੜ ਮਿਲੇ ਹਾਂ ਤਾਂ ਹੋਣੀ ਕੋਈ ਖੁਦਾਈ
ਪਰ ਤੁੰ ਵੀ ਜਾਣੇ “ਬਾਗੀ” ਜਾਣੇ, ਨਾ ਰਹਿ ਗਈ ਕੋਈ ਗੱਲ ਲੁਕਾਈ
ਬਸ ਪਿਆਰ ਰੋਲ ਗਈ ਵਲੈਤ ਚੰਦਰੀ…
ਸੰਪਰਕ: +91 94657 33311