Thu, 21 November 2024
Your Visitor Number :-   7254613
SuhisaverSuhisaver Suhisaver

ਹੱਸਣੇ ਨੂੰ ਚਿੱਤ - ਵਰਿੰਦਰ ਕੌਰ ਰੰਧਾਵਾ

Posted on:- 12-11-2015

suhisaver

ਹੱਸਣੇ ਨੂੰ ਚਿੱਤ ਤਾਂ ਬੜਾ ਕਰਦੈ,
ਪਰ ਅੱਖੀਆਂ ਝੱਟ ਭਰ ਆਉਂਦੀਆਂ ਨੇ।
ਹੋਵਾਂ ਮਹਿਫਲਾਂ ਵਿਚ ਮੈਂ ਜਦੋਂ ਸ਼ਾਮਲ,
ਆ ਸਿਸਕੀਆਂ ਸਾਹੀਂ ਸਤਾਉਂਦੀਆਂ ਨੇ।

ਦਿਨ ਤਾਂ ਹੱਸਦਾ ਏ ਹਾਲਤ ਵੇਖ ਮੇਰੀ,
ਰਾਤਾਂ ਕਾਲੀਆਂ ਸਾਥ ਨਿਭਾਉਂਦੀਆਂ ਨੇ।
ਕੀ ਕਰਾਂ ਜਜ਼ਬਾਤਾਂ ਮੈਂ ਆਪਣਿਆਂ ਦਾ,
ਰਸਮਾਂ ਖਾਹ-ਮ-ਖਾਹ ਭਾਰ ਵਧਾਉਂਦੀਆਂ ਨੇ।

ਭੀੜ ਦੁਨੀਆਂ ਦੀ 'ਚ ਇਕੱਲਿਆਂ ਤੁਰਦੀ ਨੂੰ,
ਸੁੰਨਸਾਨ ਕੰਧਾਂ ਬਾਤਾਂ ਪਾਉਂਦੀਆਂ ਨੇ।
ਜ਼ਖਮ ਹੋ ਜਾਂਦੇ ਵਿਚ ਕਲੇਜੜੇ ਦੇ,
ਪਲਕਾਂ ਹੰਝੂਆਂ ਨਾਲ ਟਿਮ-ਟਿਮਾਉਂਦੀਆਂ ਨੇ।

'ਰੰਧਾਵਾ' ਯਾਦ ਰੱਖੀਂ, ਗੱਲ ਬੰਨ੍ਹ ਪੱਲੇ,
ਧੀਆਂ ਮਾਪਿਆਂ ਤੋਂ ਦੂਰ ਕੁਰਲਾਉਂਦੀਆਂ ਨੇ।
ਰੱਬਾ ! ਵਧੇ-ਫੁੱਲੇ ਵਿਹੜਾ ਬਾਬਲੇ ਦਾ !
ਸੁੱਖਾਂ ਸੁੱਖਦੀਆਂ ਖੈਰ ਮਨਾਉਂਦੀਆਂ ਨੇ।

ਸੰਪਰਕ: +91 96468 52416

Comments

jeet

bhut khoob

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ