ਗ਼ਜ਼ਲ਼ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 12-11-2015
ਜੇਬ ਹੈ ਭਾਵੇਂ ਖਾਲੀ ਯਾਰਾ ।
ਬਾਲੀ ਖੂਬ ਦੀਵਾਲੀ ਯਾਰਾ ।
ਤੇਲ ਦੀ ਥਾਂ ਸਾਡਾ ਖੂਨ-ਪਸੀਨਾ,
ਦੇਹ, ਦੀਵੇ 'ਚ ਢਾਲੀ ਯਾਰਾ ।
ਸੋਨੇ ਵਰਗੀ ਫਸਲ ਆਪਣੀ,
ਮੰਡੀ ਦੇ ਵਿੱਚ ਗਾਲੀ ਯਾਰਾ ।
ਰਾਸ਼ਨ ਮਹਿੰਗਾ ਚੁੱਲਾ ਹੈ ਠੰਢਾ,
ਰੂਹ ਤੱਕ ਵੀ ਬਾਲੀ ਯਾਰਾ ।
ਸਣੇ ਫਸਲ ਦੇ ਖੇਤ ਵੇਚਦਾ,
ਬਾਗ ਉਜਾੜੇ ਮਾਲੀ ਯਾਰਾ ।
ਧਰਮਾਂ ਦੀ ਬੇਅਦਬੀ ਕਰਦੇ,
ਮਾਨਵਤਾ ਤੋਂ ਖਾਲੀ ਯਾਰਾ ।
ਮਨ 'ਚ ਜਗਾ ਦੀਪ ਗਿਆਨ ਦਾ,
ਜਾ ਮੁਸੀਬਤ ਟਾਲੀ ਯਾਰਾ ।
ਸੰਪਰਕ: +91 98552 07071