Thu, 21 November 2024
Your Visitor Number :-   7256415
SuhisaverSuhisaver Suhisaver

ਗ਼ਜ਼ਲ - ਆਰ.ਬੀ.ਸੋਹਲ

Posted on:- 08-11-2015

suhisaver

ਨਾ ਤੂੰ  ਨਜ਼ਦੀਕੀ  ਹੀ  ਬਖਸ਼ੀ ,ਤੇ  ਨਾ ਮੈਂ ਦੂਰ ਹੋ ਸਕਿਆ I
ਸ਼ਮ੍ਹਾ  ਨੂੰ   ਹੀ  ਪਤੰਗਾ  ਨਾ, ਕਦੇ   ਮਨਜੂਰ  ਹੋ  ਸਕਿਆ I
 
ਘੜਾ ਚਾਵਾਂ ਤੇ ਸੱਧਰਾਂ ਦਾ, ਮੈਂ ਘੜਿਆ ਦਿਲ  ਦੀ ਮਿੱਟੀ ਦਾ,
ਰਿਹਾ  ਅਜਲਾਂ  ਤੋਂ  ਇਹ ਕੱਚਾ,  ਨਾ ਮੈਂ ਤੰਦੂਰ ਹੋ ਸਕਿਆ I
 
ਕਰਾਂ  ਸਜਦੇ  ਬਥੇਰੇ  ਮੈਂ , ਤੇਰੇ  ਕਦਮਾਂ  ਤੇ   ਝੁਕ  ਝੁਕ ਕੇ,
ਵਫ਼ਾ  ਪਰਖਣ  ਲਈ  ਮੇਰੀ ,  ਤੂੰ  ਨਾ ਮਜ਼ਬੂਰ ਹੋ ਸਕਿਆ I
 
ਅਸਾਂ  ਇਸ਼ਕੇ  ਦੀ  ਧਰਤੀ  ਤੇ, ਹੈ  ਬੀਜੇ  ਪਿਆਰ  ਦੇ ਬੂਟੇ,
ਫਲਾਂ  ਦੀ  ਆਸ  ਤੇ  ਬੈਠੇ , ਮੈਂ   ਨਾ  ਪਰ ਬੂਰ ਹੋ ਸਕਿਆ I
 
ਪਿਘਲਦਾ ਹਾਂ  ਤੇ  ਬਲਦਾ  ਹਾਂ, ਮੈਂ  ਬਣਕੇ  ਮੋਮ  ਦਾ ਦੀਵਾ,
ਤੇਰੇ  ਰਾਹਾਂ  ਦਾ  ਹੀ  ਪਰ ਮੈਂ , ਕਦੇ  ਨਾ  ਨੂਰ ਹੋ ਸਕਿਆ I
 
ਮੇਰੇ   ਜਜ਼ਬਾਤ   ਦਾ   ਤੈਨੂੰ,  ਕਦੇ  ਅਹਿਸਾਸ  ਨਾ ਹੋਇਆ,
ਮੈਂ ਘੁਲ  ਘੁਲ  ਰੰਗ  ਬਣਿਆ ਹਾਂ , ਨਹੀਂ ਸੰਧੂਰ ਹੋ ਸਕਿਆ I
 
ਤੁਸੀਂ  ਲਿਖਦੇ  ਰਹੇ  ਗਜ਼ਲਾਂ, ਬਿਨਾ  ਤੋਲਾਂ  ਤੇ  ਬਹਿਰਾਂ  ਤੋਂ,
ਇਸੇ ਕਰਕੇ ਹੀ ਮਹਿਫਲ ਵਿਚ ,ਨਾ ਤੂੰ ਮਨਜੂਰ ਹੋ ਸਕਿਆ I
 
ਖਤਾ   ਮੇਰੀ  ਨਹੀਂ   ਦੱਸਦੇ , ਤੇ   ਨਾ   ਹੀ  ਬਖਸ਼ਦੇ  ਸਾਨੂੰ ,
ਤੇਰੇ  ਜਬਰਾਂ  ਦਾ  ਕਾਸਾ   ਨਾ, ਕਦੇ  ਭਰਪੂਰ  ਹੋ  ਸਕਿਆ I

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ