ਆਗੂ ਦੀ ਥਾਂ 'ਪੰਗੇ' - ਹਰਜਿੰਦਰ ਗੁਲਪੁਰ
Posted on:- 01-11-2015
ਦੰਗੇ ਰੋਕਣ ਦੇ ਲਈ ਆਗੂ,ਨੰਗੇ ਹੋਣੇ ਚਾਹੀਦੇ।
ਆਮ ਬੰਦੇ ਦੀ ਥਾਂ ਰੁੱਖਾਂ ’ਤੇ ,ਟੰਗੇ ਹੋਣੇ ਚਾਹੀਦੇ।
ਰੋਹਲੇ ਬਾਣ 'ਕੁਥਾਂ' ਨਾ ਵੱਜਣ,ਪਹਿਲਾਂ ਵੈਰੀ ਲੱਭ ਲਵੋ,
ਬਾਣਾਂ ਦੇ ਨਾਲ ਲੋਕ ਵਿਰੋਧੀ,ਡੰਗੇ ਹੋਣੇ ਚਾਹੀਦੇ।
ਅੱਧ ਵਿੱਚ ਜਾ ਕੇ ਬਾਦਵਾਨਾਂ ਨੂੰ, ਦੋਸ਼ ਕੋਈ ਦੇਵੋ ਨਾ।
ਬਣੇ ਬਣਾਏ ਭਵ ਸਾਗਰ ਵੀ,ਲੰਘੇ ਹੋਣੇ ਚਾਹੀਦੇ।
ਡਾਂਗਾਂ ਦੀ ਅੱਗ ਚਾਰ ਚੁਫੇਰੇ, ਲਟ ਲਟ ਬਲ ਜਾਂਦੀ।
ਪੁਲਸ ਦੇ ਅੱਗੇ ਧਰਨਾਕਾਰੀ , ਖੰਘੇ ਹੋਣੇ ਚਾਹੀਦੇ।
ਭਾਰ ਏਕੇ ਦਾ ਤਖਤ ਦੇ ਪਾਵੇ, ਜਦ ਵੀ ਝਲਦੇ ਨੀ,
ਦਿਨ ਚੜਦੇ ਨੂੰ ਕਿਸੇ ਤਰ੍ਹਾਂ ਵੀ,ਦੰਗੇ ਹੋਣੇ ਚਾਹੀਦੇ।
ਓਹੀ ਬੰਦੇ ਗੱਦੀਆਂ ਉੱਤੇ, ਹੱਕ ਜਤਾ ਸਕਦੇ,
ਹੱਥ ਜਿਹਨਾਂ ਦੇ ਲਹੂ ਦੇ ਅੰਦਰ,ਰੰਗੇ ਹੋਣੇ ਚਾਹੀਦੇ।
ਫਸਲ ਵਢਣ ਲਈ ਦੰਦੇ ਹੁੰਦੇ ਦਾਤੀ ਨੂੰ,
'ਅੱਤਵਾਦ' ਨੂੰ ਲਭਣ ਦੇ ਲਈ,'ਕੰਘੇ' ਹੋਣੇ ਚਾਹੀਦੇ।
ਲੋਕ ਤਾਂ ਸਾਰੇ ਹੁੰਦੇ ਪਰਜਾ ਰਾਜੇ ਦੀ,
ਸਭ ਤੋਂ ਵਧ ਕੇ ਦੇਸ਼ ਦੇ ਆਗੂ, ਚੰਗੇ ਹੋਣੇ ਚਾਹੀਦੇ।
ਜਿਹਨਾ ਦੇਸ਼ਾਂ ਨੇ ਦੁਸ਼ਮਣ ਦੇ ਬਿਨ ਹਰਨਾ ਹੁੰਦਾ ਹੈ,
ਉਹਨਾਂ ਦੇਸ਼ਾਂ ਵਿਚ ਆਗੂ ਦੀ ਥਾਂ 'ਪੰਗੇ' ਹੋਣੇ ਚਾਹੀਦੇ।
ਸੰਪਰਕ: 0061 469 976214