ਸਾਡੀ ਦੇਸ਼ ਭਗਤੀ -ਗੁਰਪਿਆਰ ਹਰੀ ਨੌਂ
Posted on:- 31-10-2015
ਉਹ ਜੋ
ਛੋਟੀ ਉਮਰੇ ਹੀ
ਬੰਦੂਕਾਂ ਬੀਜਣ ਦੀ
ਗਲ਼ ਕਰਦਾ ਸੀ,
ਉਹ ਜਾਣਦਾ ਸੀ ਕਿ
ਇਨਕਲਾਬ ਲਈ
’ਕੱਲੇ ਹਥਿਆਰਾਂ ਦੀ ਨਹੀਂ
ਵਿਚਾਰਾਂ ਦੀ ਵੀ ਲੋੜ ਹੁੰਦੀ ਹੈ।
ਉਸ ਜਾਣਦਾ ਸੀ ਕਿ
ਵਿਚਾਰਾਂ ਰਹਿਤ ਸ਼ੰਘਰਸ਼
ਅੱਤਵਾਦ ਕਹਾਉਂਦਾ ਹੈ।
ਇਸੇ ਲਈ ਉਸਨੇ
ਮਹਾਨ ਲੋਕਾਂ ਲਿਖਤਾਂ ਦਾ
ਅਧਿਐਨ ਕੀਤਾ।
ਪਰ ਅਸੀਂ
ਘਰਾਂ ਦੀਆਂ ਕੰਧਾਂ ’ਤੇ
ਉਸਦੀਆਂ ਤਸਵੀਰਾਂ ਲਟਕਾ ਕੇ
ਉਸਦੇ ਉਪਾਸਕ ਕਹਾਉਣ
ਨਾ ਵਿਦਵਾਨ ਹੀ ਬਣ ਸਕਦੇ ਹਾਂ
ਤੇ ਨਾ ਹੀ ਆਤੰਕਵਾਦੀ।
ਕਿਉਂਕਿ
ਸਾਡੀ ਦੇਸ਼ਭਗਤੀ ਤਾਂ ਸਿਰਫ
ਤਸਵੀਰਾਂ ਪੂਜਣ ਤੱਕ ਹੀ ਸੀਮਤ ਹੈ।