ਕਮੀ ਏ -ਰੁਪਿੰਦਰ ਸੰਧੂ
Posted on:- 26-10-2015
ਖੁਸ਼ੀਆਂ-ਖੇੜੇ ਤਾਂ ਬਹੁਤ ਨੇ
ਬਸ ਦਰਸਾਉਣ ਵਾਲੇ ਹਾਵ-ਭਾਵਾਂ ਦੀ ਕਮੀ ਏ
ਖੋਰ-ਖਾਣ ਵਾਲੇ ਤਾਂ ਬਹੁਤ ਨੇ
ਬਸ ਸੱਚੇ ਮਿੱਤਰਾਂ ਦੀ ਕਮੀ ਏ
ਮੁੱਦੇ ਤਾਂ ਬਹੁਤ ਨੇ
ਬਸ ਅਵਾਜ਼ਾਂ ਦੀ ਕਮੀ ਏ
ਤਖਤੋ-ਤਾਜ ਤਾਂ ਬਹੁਤ ਨੇ
ਬਸ ਤਾਜ ਸਜਾਉਣ ਵਾਲੇ ਢੁਕਵੇਂ ਸਿਰਾਂ ਦੀ ਕਮੀ ਏ
ਉੜਾਨ ਲਈ ਅਸਮਾਨ ਤਾਂ ਬਹੁਤ ਨੇ
ਬਸ ਮਜ਼ਬੂਤ ਖੰਬਾਂ ਦੀ ਕਮੀ ਏ
ਸ਼ਿਕਵੇ-ਸ਼ਿਕਾਇਤਾਂ ਤਾਂ ਬਹੁਤ ਨੇ
ਬਿਆਨਣ ਲਈ ਢੁਕਵੇਂ ਲਫਜ਼ਾਂ ਦੀ ਕਮੀ ਏ