ਪੰਜਾਬ ਬਲ਼ਦਾ ਗੁਰਾਂ ਦੇ ਨਾਮ 'ਤੇ -ਸਾਧੂ ਬਿਨਿੰਗ
Posted on:- 20-10-2015
ਕਦੇ ਪੰਜਾਬ ਵਸਦਾ ਹੋਵੇਗਾ ਗੁਰਾਂ ਦੇ ਨਾਮ 'ਤੇ
ਹੁਣ ਤਾਂ ਪੰਜਾਬ ਬਲ਼ਦਾ ਹੈ ਗੁਰਾਂ ਦੇ ਨਾਮ 'ਤੇ
ਜਿੱਥੇ ਸਾਦੇ ਮਾਣਮੱਤੇ ਜੀਵਨ ਲਈ ਵੀ
ਕਰਨੇ ਪੈਂਦੇ ਹਨ ਸੰਘਰਸ਼ ਲੋਕਾਂ ਨੂੰ ਹਰ ਪਲ
ਜਿੱਥੇ ਜ਼ਮੀਨਾਂ ਵਾਲੇ ਖੁਦਕਸ਼ੀਆਂ ਕਰਦੇ ਹਨ
ਹੱਕਾਂ ਲਈ ਨਾਅਰੇ ਲਾਉਂਦੇ ਹਨ
ਧਰਨੇ ਦਿੰਦੇ ਹਨ ਗੱਡੀਆਂ ਰੋਕਦੇ ਹਨ
ਜਿੱਥੇ ਬੇਜ਼ਮੀਨਿਆਂ ਦੀ ਕੋਈ ਆਵਾਜ਼ ਹੀ ਨਹੀਂ
ਕਿਸੇ ਨੂੰ ਪਰਵਾਹ ਨਹੀਂ ਇਹ ਜਾਨਣ ਦੀ
ਉਹ ਕਿੱਦਾਂ ਜੀਂਦੇ ਹਨ ਤੇ ਕਿੱਦਾਂ ਮਰਦੇ ਹਨ
ਮੁਸ਼ਕਲਾਂ ਹੱਲ ਕਰਨ ਦੀ ਥਾਂ
ਹਾਕਮ ਰਣਨੀਤੀ ਖੇਡਦੇ ਹਨ
ਲੋਕਾਂ ਦੇ ਰੋਹ ਦਾ ਮੁੱਖ ਮੋੜਨ ਲਈ
ਜਾਣਿਆਂ ਪਛਾਣਿਆਂ ਹਥਿਆਰ ਵਰਤਦੇ ਹਨ
ਧਾਰਮਿਕ ਭਾਵਨਾਵਾਂ ਦੀ ਬੇਅਦਬੀ ਦਾ ਨਾਟਕ
ਮਸਲਾ ਕਦੇ ਕੋਈ ਜਾਨਵਰ ਜਾਂ ਜਾਨਵਰ ਦਾ ਮਾਸ
ਕਦੇ ਕੋਈ ਧਾਰਮਿਕ ਪੁਸਤਕ ਜਾਂ ਪੁਸਤਕ ਦੇ ਵਰਕੇ
ਚਲਦੀਆਂ ਬਹਿਸਾਂ ਦਾ ਵਿਸ਼ਾ ਬਦਲ ਜਾਂਦਾ ਹੈ
ਧਰਨਿਆਂ, ਮਾਰਚਾਂ ਦਾ ਰੁੱਖ ਬਦਲ ਜਾਂਦਾ ਹੈ
ਲਾਠੀਆਂ ਵਰਦੀਆਂ ਹਨ, ਗੋਲ਼ੀਆਂ ਚਲਦੀਆਂ ਹਨ
ਮਰਨਗੇ ਫੇਰ ਵੀ ਪੰਜਾਬੀ ਹੀ ਪਰਜੀਵਨ ਦੇ ਅਸਲੀ ਮਸਲਿਆਂ ਲਈ ਨਹੀਂ ਜੀਵਨ ਨੂੰ ਸੋਹਣਾ ਬਣਾਉਣ ਦੇ ਸੰਘਰਸ਼ ਲਈ ਨਹੀਂਜੀਵਨ ਨੂੰ ਰੁਸ਼ਨਾਉਣ ਦੀ ਖਾਹਿਸ਼ ਲਈ ਨਹੀਂ ਜਾਨਾਂ ਵਾਰਨਗੇ ਧਰਮ ਦੀ ਰਾਖੀ ਲਈਤੇ ਜਾਨਾਂ ਲੈਣਗੇ ਧਰਮ ਦੀ ਰਾਖੀ ਲਈਸਦੀਆਂ ਦੇ ਹਨੇਰੇ ਨੂੰ ਕਾਇਮ ਰੱਖਣ ਲਈਵੈਰੀ ਦੇ ਹੱਥ ਵਿਚਲੇ ਹਥਿਆਰ ਨੂੰ ਹੋਰ ਮਜਬੂਤ ਕਰਨ ਲਈ ਹੋ ਸਕਦਾ ਹੈ ਕਦੇ ਵਸਦਾ ਹੋਵੇ ਪੰਜਾਬ ਗੁਰਾਂ ਦੇ ਨਾਮ 'ਤੇਹੁਣ ਤਾਂ ਮੁੜ ਮੁੜਬਲ਼ਦਾ ਹੈ ਪੰਜਾਬ ਗੁਰਾਂ ਦੇ ਨਾਮ 'ਤੇ ਈ-ਮੇਲ: [email protected]
Azadwinder Singh
ਸਰ , ਤੁਹਾਡਾ ਇਹ ਅਹਿਸਾਸ ਬਿਲਕੁਲ ਜਾਇਜ਼ ਅਤੇ ਵਾਜਬ ਹੈ।ਇਸ ਤਰ੍ਹਾਂ ਦੇ ਹਾਲਾਤ ਵਿੱਚ ਰਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ । ਕਾਸ਼ ਕਿਤੇ ਉਹ ਘੜੀ ਨਸੀਬ ਹੋਵੇ ਜਦ ਜੀਵਨ ਲਈ ਸੰਘਰਸ਼ ਕਰਦੇ ਮੇਰੇ ਕਿਸਾਨ ਭਰਾਵਾਂ ਦੀ ਵੀ ਸੁਣੀ ਜਾਵੇ । ਸਰਕਾਰ ਜਿੰਨੀ ਧਾਰਮਿਕ ਮਸਲੇ ਲਈ ਸੰਜੀਦਾ ਹੈ ਕਿਸਾਨਾਂ ਲਈ ਵੀ ਸੰਜੀਦਾ ਹੋ ਜਾਵੇ । ਤੁਹਾਡਾ ਇਹਸਾਸ ਪੜ ਕੇ ਚੰਗਾ ਲੱਗਾ । ਧੰਨਵਾਦ