ਨਾ ਮਾਰੋ ਨਾ ਮਾਰੋ ਯਾਰ -ਐੱਸ ਸੁਰਿੰਦਰ ਇਟਲੀ
Posted on:- 19-10-2015
ਨਾ ਮਾਰੋ ਨਾ ਮਾਰੋ ਯਾਰ
ਨਾ ਇਹ ਕਹਿਰ ਗੁਜ਼ਾਰੋਂ ਯਾਰ ,
ਕਿਸੇ ਅੰਮੜੀ ਦਾ ਜਾਇਆ ਹੈ
ਖ਼ੁਦਾ ਨਾ ਮਨੋਂ ਵਿਸਾਰੋ ਯਾਰ ।
ਨਾ ਮਾਰੋ ਨਾ ਮਾਰੋ ।
ਕਿਸੇ ਭੈਣ ਦਾ ਵੀਰਾ ਯਾਰੋ
ਕਿਸੇ ਮੰਗ ਦਾ ਹੀਰਾ ਯਾਰੋ
ਨਾ ਪਾਪੀ ਰਾਜ ਉਸਾਰੋ ਯਾਰ ।
ਨਾ ਮਾਰੋ ਨਾ ਮਾਰੋ ।
ਆਪਣਾ ਚਮਨ ਉਜਾੜੋ ਨਾ
ਫੁੱਲ ਅਗਨ ਵਿੱਚ ਸਾੜੋ ਨਾ
ਪਿਆਰ ਦੇ ਫੁੱਲ ਖਿਲਾਰੋ ਯਾਰ ।
ਨਾ ਮਾਰੋ ਨਾ ਮਾਰੋ ।
ਇੱਕ ਮਰਨਾ ਚੇਤੇ ਰੱਖਿਓ ਓਏ
ਦੁੱਖ ਆਂਦਰ ਦਾ ਚੱਖਿਓ ਓਏ
ਤੇਗ ਅਧਰਮੀ ਹਾਰਿਓ ਯਾਰ ।
ਨਾ ਮਾਰੋ ਨਾ ਮਾਰੋ ।
ਸੁਰਿੰਦਰ ਸਾਰੇ ਮਹਿਕਣ ਵੇ
ਫੁੱਲਾਂ ਵਾਂਗਰ ਟਹਿਕਣ ਵੇ
ਧਰਮ ਮੁਹੱਬਤ ਧਾਰਿਓ ਯਾਰ ।
ਨਾ ਮਾਰੋ ਨਾ ਮਾਰੋ ।