ਅਸੀਂ ਭਗਤ ਸਿੰਘ ਦੇ ਕੀ ਲੱਗਦੇ? - ਸਤਨਾਮ ਪਾਲੀਆ
Posted on:- 02-10-2015
ਬੰਨ੍ਹ ਕੇਸਰੀ ਪੱਗਾਂ ਲੜ੍ਹ ਛੱਡ, ਪੋਜ ਬਣਾ ਛੱਡਦੇ
ਸਾਲ ਚ ਇੱਕ ਦਿਨ ਬੁੱਤ ਉੱਤੇ ਦੋ ਫੁੱਲ ਚੜ੍ਹਾ ਛੱਡਦੇ
ਉਂਝ ਉਸਦੇ ਵੇਖੇ ਸੁਪਨਿਆਂ ਦੇ ਗਲ਼ ਗੂੰਠਾ ਦੇ ਘੰਢੀ ਦੱਬਦੇ
ਸਾਡਾ ਭਗਤ ਸਿੰਘ ਕੀ ਲੱਗਦਾ ਏ,ਅਸੀਂ ਭਗਤ ਸਿੰਘ ਦੇ ਕੀ ਲੱਗਦੇ
"ਖੰਘੇ ਸੀ ਤਾਂ ਟੰਗੇ " ਵਾਲਾ ਹੋਕਾ ਲਾਉਂਦੇ ਦੀ
ਗੱਡੀਆਂ ਪਿੱਛੇ ਫੋਟੋ ਲਾਕੇ ਮੁੱਛ ਚੜ੍ਹਾੳਂਦੇ ਦੀ
ਓਹਦੀ ਅਣਮੁੱਲੀ ਕੁਰਬਾਨੀ ਦੀ ਸਸਤੀ ਜਿਹੀ ਕੀਮਤ ਪਾ ਛੱਡਦੇ
ਸਾਡਾ ਭਗਤ ਸਿੰਘ ਕੀ ਲੱਗਦਾ ਏ,ਅਸੀਂ ਭਗਤ ਸਿੰਘ ਦੇ ਕੀ ਲੱਗਦੇ
ਸਿੱਖ ਤਾਂ ਲਾਉਣ ਸਕੀਮਾਂ ਉਸਨੂੰ ਪੱਗ ਪਹਿਨਾਉਣ ਦੀਆਂ
ਹਿੰਦੂ ਜੁਗਤਾਂ ਘੜਦੇ ਨੇ ਉਹਤੇ ਟੋਪੀ ਪਾਉਣ ਦੀਆਂ
ਖਿੱਚ ਧੂਹ ਵਿੱਚ ਉਹਦੇ ਵਿਚਾਰਾਂ ਦੀ ਨਿੱਤ ਹੀ ਤਾਂ ਅਰਥੀ ਹਾਂ ਕੱਢਦੇ
ਸਾਡਾ ਭਗਤ ਸਿੰਘ ਕੀ ਲੱਗਦਾ ਏ, ਅਸੀਂ ਭਗਤ ਸਿੰਘ ਦੇ ਕੀ ਲੱਗਦੇ
ਹੱਕ ਸੱਚ ਤੇ ਨਿਆਂ ਲਈ ਜਿਸ ਦਿਨ ਸਿੱਖਲਾਂਗੇ ਲੜਨਾ
ਯੋਧੇ ਦੇ ਵਾਰਿਸ ਅਖਵਾਉਣ ਹੱਕਦਾਰ ਉਦੋਂ ਬਣਨਾ
ਕਦ ਗੱਲਾਂ ਦੇ ਘੜਾਹ ਨਾਲ ਪਾਲੀਏ ਭੁੱਖੇ ਢਿੱਡ ਰੱਜਦੇ
ਸਾਡਾ ਭਗਤ ਸਿੰਘ ਕੀ ਲੱਗਦਾ ਏ, ਅਸੀਂ ਭਗਤ ਸਿੰਘ ਦੇ ਕੀ ਲੱਗਦੇ
ਸੰਪਰਕ: +91 95016 35200