ਅੱਖੀਆਂ ਦਾ ਪਾਣੀ -ਵਰਿੰਦਰ ਕੌਰ ‘ਨਿਮਾਣੀ’
Posted on:- 25-09-2015
ਅੱਖੀਆਂ ਦਾ ਪਾਣੀ ਬੜਾ ਲੂਣਾ ਜਿਹਾ ਲੱਗਦਾ ਏ,
ਜ਼ਿੰਦਗੀ ਦਾ ਹਰ ਪਲ ਤੇਰੇ ਬਾਝੋਂ ਊਣਾ ਜਿਹਾ ਲੱਗਦਾ ਏ।
ਤਾਰਿਆਂ ਦੀ ਛਾਂਵੇਂ ਬਹਿ ਕੇ ਯਾਦ ਤੈਨੂੰ ਕਰੀਦਾ ਏ,
ਜਦ ਤੂੰ ਨਹੀਂ ਦਿਸਦਾ ਅੱਖੀਆਂ ਨੂੰ,
ਤਾਂ ਰੂਹ ਨੂੰ ਇਕ ਹਲੂਣਾ ਜਿਹਾ ਲੱਗਦਾ ਏ।
ਅੱਖੀਆਂ ਦਾ ਪਾਣੀ...
ਰੂਹਾਂ ਮੂਲ ਹੁੰਦੀਆਂ ਨੇ,
ਪਰ ਵਿਆਜ ਜਿਸਮਾਂ ਨੂੰ ਲੱਗਦਾ ਏ,
ਇਹ ਮਤਲਬਖੋਰੀ ਦੁਨੀਆਂ ‘ਚੋਂ,
ਕੌਣ ਕਿਸੇ ਪਿੱਛੇ ਮਰਦਾ ਏ।
ਉੱਚਿਆਂ ਨੂੰ ਮਾਣ ਹੁੰਦਾ ਆਪਣੀ ਅਮੀਰੀ 'ਤੇ,
ਪਰ ਯਾਦ ਰੱਖ ਸੱਜਣਾ,
ਫਲ ਨੀਵਿਆਂ ਨੂੰ ਲੱਗਦਾ ਏ।
ਅੱਖੀਆਂ ਦਾ ਪਾਣੀ...
ਕਸੂਰ ਨਈਂ ਏ ਸ਼ਾਇਦ ਜੱਗ ਦਾ,
ਕਸੂਰ ਕਿਸਮਤ ਸਾਡੀ ਦਾ,
‘ਨਿਮਾਣੀ‘ ਸੁੱਕੀ ਪਈ ਨਦੀ ਹੈ
ਤੇ ਉਹ ਵਹਿੰਦੇ ਪਾਣੀ ਵਾਂਗੂ ਵਗਦਾ ਏ।
ਚੁੰਨੀ ਲਵਾਂ ਮੈਂ ਓਸ ਰੰਗ ਵਰਗੀ,
ਜਿਹੜਾ ਚੀਰਾ ਤੇਰੇ ਮੱਥੇ ਫੱਬਦਾ ਏ।
ਅੱਖੀਆਂ ਦਾ ਪਾਣੀ...
ਸੰਪਰਕ: +91 96468 52416
kashmir
nice