ਧੀਆਂ -ਰੁਪਿੰਦਰ ਸੰਧੂ
Posted on:- 24-09-2015
ਘਰ ਦੀਆਂ ਬਰੂਹਾਂ ਗੁਲਜ਼ਾਰ ਹੁੰਦੀਆਂ,
ਜਦੋਂ ਧੀਆਂ ਦੇ ਨਿੱਕੇ-ਨਿੱਕੇ ਪੈਰ,
ਅੱਡੀ-ਛਡੱਪਾ ਖੇਡਦੇ ਵਿਹੜੇ ਵਿੱਚ ...
ਘਰ ਦੀਆਂ ਦਹਿਲੀਜ਼ਾਂ ਖਿੜ ਉੱਠਦੀਆਂ,
ਜਦੋਂ ਧੀਆਂ ਦੇ ਕਦਮ ਓਸ ਨੂੰ ਟੱਪ ਕੇ
ਅੰਦਰ-ਬਾਹਰ ਜਾਂਦੇ ਦੁਨੀਆਂ ਵਿੱਚ ...
ਘਰ ਦੀਆਂ ਚੁਗਾਠਾਂ ਕੰਬਦੀਆਂ,
ਜਦੋਂ ਧੀਆਂ ਦੇ ਮਹਿੰਦੀ ਲਿੱਪੇ ਪੈਰ
ਜਾਂਦੇ ਡੋਲੀ ਵਿੱਚ ...
ਘਰ ਦੀਆਂ ਬੂਹੇ -ਬਾਰੀਆਂ ਕੁਰਲਾਉਂਦੀਆਂ,
ਜਦੋ ਧੀਆਂ ਦੇ ਕਦਮ ਵਾਪਿਸ ਮੁੜਨ ਨੂੰ
ਬਹਾਨੇ ਤਲਾਸ਼ਦੇ ਰਿਸ਼ਤਿਆਂ ਵਿੱਚ ...
ਘਰ ਦੀਆਂ ਇੱਟਾਂ ਚੀਕਦੀਆਂ,
ਜਦੋਂ ਧੀਆਂ ਤਰਸਦੀਆਂ, ਹੋਕੇ ਭਰਦੀਆਂ, ਤੜਪਦਿਆਂ,
ਪੇਕੇ ਘਰੋਂ ਨਾ ਆਏ ਇੱਕ ਬੁਲਾਵੇ ਦੀ ਉਡੀਕ ਵਿੱਚ ...
ਧੀਆਂ ਦੀਆਂ ਸੱਧਰਾਂ ਦਾ ਸਤਿਕਾਰ ਕਰੋ,
ਜਿੰਨਾ ਹੋ ਸਕੇ ਧੀਆਂ ਨਾਲ ਪਿਆਰ ਕਰੋ ...
kashmir
nice