ਜਤਿੰਦਰ ਸਿੰਘ ਫੁੱਲ ਦੀਆਂ ਕੁਝ ਕਵਿਤਾਵਾਂ
Posted on:- 02-10-2012
ਹੱਲ ਕਰਨੀ ਪੈਂਦੀ ,
ਤਾਂ ਪਤਾ ਫੇਰ ਹੀ ਲੱਗਦਾ ਏ ,
ਮੁਹੱਬਤ ਪਾਉਣੀ ਤਾਂ ਬੜੀ ਸੌਖੀ ,
ਪਰ ਆਖ਼ਰੀ ਸਾਹ ਤੱਕ ਨਿਭਾਉਣੀ ਔਖੀ ,
ਜਦ ਕੰਡਿਆਂ 'ਤੇ ਚੱਲਣਾ ਪੈਂਦਾ ,
ਨਾਲ ਦੁਨੀਆਂ ਦੇ ਲੜਣਾ ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,
ਦੇਸ਼ ਕੌਮ ਲਈ ਮਰ ਜਾਵਾਂਗੇ ਕਹਿਣਾ ਸੌਖਾ ,
ਪਰ ਮਰਨਾ ਤਾਂ ਏ ਬੜਾ ਔਖਾ ,
ਜਦ ਸਿਰ ਤਲੀ ਟਿਕਾਉਣਾ ਪੈਂਦਾ ,
ਹਿੱਕ ਤਾਣ ਦੁਸ਼ਮਣ ਮੁਹਰੇ ਖਲੋਣਾ ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,
ਐਸ਼ ਮਾਂ ਪਿਓ ਦੇ ਸਿਰ ’ਤੇ ਕਰਣੀ ਸੌਖੀ ,
ਪਰ ਖੁਦ ਦੀ ਕਮਾਈ ਉਡਾਉਣੀ ਔਖੀ ,
ਜਦ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ,
ਪੈਸਾ ਖੁਦ ਨੂੰ ਕਮਾਉਣਾ ਪੈਂਦਾ ,
ਤਾਂ ਪਤਾ ਫੇਰ ਹੀ ਲੱਗਦਾ ਏ ,
‘ਫੁੱਲ’ ਫੇਰ ਹੀ ਲੱਗਦਾ ਏ
***
ਮੈਂ ਸੋਚਿਆ ਕਿ ਕਿਉਂ ਨਾ ,
ਨੀਲਾਮ ਕਰੀਏ ਏ ਜ਼ਿੰਦਗੀ ,
ਚੁਰਾਹੇ ਵਿੱਚ ਖੜ ,
ਖੁੱਲ੍ਹੇ-ਆਮ ਕਰੀਏ ਏ ਜ਼ਿੰਦਗੀ ,
ਜੱਗ ਚੰਦਰੇ ਦੇ ਵਿੱਚ ,
ਸ਼ਰੇਆਮ ਕਰੀਏ ਏ ਜ਼ਿੰਦਗੀ ,
ਖਾਲੀ ਤੋਹ ਭਰਿਆ ਹੋਇਆ ,
ਜਾਮ ਕਰੀਏ ਏ ਜ਼ਿੰਦਗੀ ,
ਪਰ ਅਫ਼ਸੋਸ
ਕੋਈ ਗਾਹਕ ਹੀ ਨਾ ਆਇਆ ,
ਮੁੱਲ ਪਾਉਣ ਲਈ ,
ਖੋਟੇ ਹੀ ਸਿੱਕੇ ਦੇ ,
ਤੁੱਲ ਪਾਉਣ ਲਈ ,
ਤੇ ਕੋਈ ਆਉਂਦਾ ਵੀ ਕਿਉਂ ?
ਕਿਉਂਕਿ ਜੱਗ ਉੱਤੇ ਸੀ ‘ਗੀ ,
ਬੇਨਾਮ ਏਹੇ ਜ਼ਿੰਦਗੀ ,
ਸੀ ਸਿਰਨਾਵਿਆਂ ਦੇ ਵਿੱਚ ,
ਗੁਮਨਾਮ ਏਹ ਜ਼ਿੰਦਗੀ ,
ਜ਼ਿੰਦਗੀ ਏ ਚੜ੍ਹਦਾ ਹੋਇਆ ,
ਸੂਰਜ ਨਹੀਂ ਸੀ ‘ਫੁੱਲ’ ਦੀ ,
ਸਗੋਂ ਸੀ ’ਗੀ ਢੱਲਦੀ ਹੋਈ,
ਸ਼ਾਮ ਏਹ ਜ਼ਿੰਦਗੀ
Alam
khoob veer