ਜਸਪ੍ਰੀਤ ਸਿੰਘ ਦੀਆ ਤਿੰਨ ਕਵਿਤਾਵਾਂ
Posted on:- 20-09-2015
(1)
ਵੇਲਾ ਆ ਗਿਆ ਹੈ ਸ਼ਗਨਾ ਦਾ,
ਖੁਸ਼ ਹੋ ਗਿਆ ਚਿਹਰਾ ਸਭਨਾ ਦਾ|
ਇੱਕ ਜੋੜੀ ਹੁਣ ਬਣਨ ਵਾਲੀ ਹੈ,
ਚੰਨ ਨਾਲ ਚਾਨਣੀ ਜੁੜਨ ਵਾਲੀ ਹੈ|
ਮਿਠਾਸ ਦੋਹਾਂ ਪਰਿਵਾਰਾਂ ਦੀ ਘੁਲਣ ਵਾਲੀ ਹੈ,
ਮਹਿਕ ਨਸ਼ੀਲੀ ਉੱਡਣ ਵਾਲੀ ਹੈ|
ਲਾੜੀ ਹੈ ਨਿਰੀ ਮਿਜ਼ਾਜਾ ਪੱਟੀ,
ਲਾੜਾ ਵੀ ਹੈ ਦਿਲ ਠੱਗਣਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ . . . .
ਰਿਹੋ ਦੋਵੇਂ ਇੱਕ ਦੂਜੇ ਦਾ ਸਾਹ ਬਣ ਕੇ,
ਮਾਪਿਓ ਸਦਾ ਦਿਖਣਾ ਰਾਹ ਬਣ ਕੇ|
ਅੱਜ ਤੋਂ ਤੁਸੀਂ ਇੱਕ ਮਿੱਕ ਹੋ ਜਾਣਾ ਹੈ,
ਕਿਸੇ ਸੱਸ ਸਹੁਰਾ,ਕਿਸੇ ਜੀਜਾ ਸਾਲਾ ਅਖਵਾਉਣਾ ਹੈ|
ਮਿਰਚਾਂ ਵਾਰ ਵਾਰ ਸੁੱਟੀਏ,
ਦਿੱਲ ਲੁੱਟਣਾ ਇਹ ਮੌਕਾ ਮਘਨਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ. . . .
(USA ਦੀ ਧਰਤੀ ਉੱਪਰ ਹੋ ਰਹੇ ਇੱਕ ਪੰਜਾਬੀ ਵਿਆਹ ਲਈ)
***
(2)
ਐ ਮੌਤੇ ਸੋਹਨੀ ਬਣ ਕੇ ਆਈਂ,
ਮੈਂ ਜ਼ਰੂਰ ਅਪਨਾਵਾਂਗਾ|
ਸਿ`ਧਾ ਆ ਕੇ ਮਿਲੀਂ ਮੈਨੂੰ,
ਘੁੱਟ ਕੇ ਜੱਫੀ ਪਾਵਾਂਗਾ|
ਬੇਵਫਾ ਕਿਸਮ ਦਾ ਹਾਂ ਉਂਜ ਤਾ ਮੈਂ,
ਪਰ ਤੈਨੂੰ ਮਿਲ ਕੇ ਤੇਰਾ ਹੋ ਜਾਵਾਂਗਾ|
ਤੇਰੀ ਕਰਦਾ ਪਿਆ ਉਡੀਕ ਚਾਹ ਕੇ,
ਨਾ ਤੈਨੂੰ ਵੇਖ ਕੇ ਡਰ ਜਾਵਾਂਗਾ|
ਨਾ ਕੋਈ ਜੁਗਨੀ ਸਾਡੀ,ਨਾ ਕੋਈ ਛ`ਲਾ,
ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ|
***
(3)
ਇੱਕ ਵਾਰ ਫੇਰ ਆਇਆ ਸਤੰਬਰ,
ਮੈਨੂੰ ਹਿਲਾ ਕੇ ਗਿਆ ਸਤੰਬਰ|
ਖਾਸ ਹੁੰਦਾ ਇਹ ਮਹੀਨਾ,
ਕਿਸੇ ਨੂੰ ਖੋ ਲੈ ਜਾਂਦਾ ਸਤੰਬਰ|
ਪੂਰੀ ਦੁਨਿਆ ਮਨਾਵੇ ਅਖੀਰਲਾ ਮਹੀਨਾ,
ਮੈ ਪਰ ਰੱਖਾਂ ਜਸ਼ਨ ਵਿੱਚ ਸਤੰਬਰ|
ਗਿਆਰਾਂ ਮਹੀਨੇ ਮੈਂ ਸੋਂਦਾ ਘੂਕ,
ਬਾਰਵੇ 'ਚ ਜਗਾਉਂਦਾ ਸਤੰਬਰ|
ਮੇਰੇ ਆਪਣੇ ਹੁੰਦੇ ਬੇਗਾਨੇ,
ਪਰ ਵਿਛੜਦੇ ਹਮੇਸ਼ਾਂ ਵਿੱਚ ਸਤੰਬਰ|
ਕਿਸੇ ਦਾ ਮੈਂ ਨਾਮ ਨੀ ਲੈਣਾ,
ਪਰ ਜੋ ਵੀ ਸੀ ਗਿਆ, ਗਿਆ ਵਿੱਚ ਸਤੰਬਰ|
ਪਹਲਾ ਮੰਨਦਾ ਸੀ ਬੁਰਾ,
ਪਰ ਹੁਣ ਚੰਗਾ ਲੱਗੇ ਇਹੀ ਸਤੰਬਰ,
ਜਾਗ ਗਿਆ, ਸਮਝ ਗਿਆ,ਪਹਿਚਾਨ ਗਿਆ,
ਕਿ ਸਿਰਫ ਝੂਠੇ ਹੀ ਜਾਂਦੇ ਵਿੱਚ ਸਤੰਬਰ|
*18 ਸਤੰਬਰ 2007 ਨੂੰ ਜੰਮਿਆ ਸੀ ਸ਼ਾਇਰ,
ਹੁਣ ਤੋ ਪੂਰਾ ਮਹੀਨਾ ਹੋਏਗਾ ਜਨਮ ਦਿਨ ਸਤੰਬਰ|
(*18 ਸਤੰਬਰ 2007 -ਸ਼ਾਇਰ ਦੀ ਜਿੰਦਗੀ ਦਾ ਅਹਿਮ ਦਿਨ)
(17 ਸਤੰਬਰ 2015 ਦੀ ਰਾਤ ਨੂੰ ਲੁਧਿਆਣੇ ਵਿੱਚ)
ਸੰਪਰਕ: +91 99886 46091