ਗ਼ਜ਼ਲ -ਬਲਕਰਨ ਕੋਟ ਸ਼ਮੀਰ
Posted on:- 16-09-2015
ਕੌੜੀ ਜੀਭ ਕੁੜੱਤਣ ਕੇਰੂ, ਲੱਖ ਚਿਲਾਈ ਚੱਲ।
ਭਾਵੇਂ ਉਹਨੂੰ ਭਰ-ਭਰ ਮੁੱਠਾਂ ਖੰਡ ਖਵਾਈ ਚੱਲ।
ਉਮਰ ਨਦੀ ਦਾ ਪਾਣੀ ਲੰਘੀ ਜਾਣੈ ਪੱਤਣਾਂ ਤੋਂ,
ਪਿਆਸ ਬੁਝਾਦੇ ਕੋਈ ਚਾਹੇ ਉਂਝ ਲੰਘਾਈ ਚੱਲ।
ਫ਼ਰਜ਼ ਹਵਾ ਦਾ ਬੁੱਲਾ ਤਾਂ ਜਾਗਣ ਨੂੰ ਆਖ ਗਿਆ,
ਭਾਵੇਂ ਨੀਂਦ `ਚ ਮੁੜ-ਮੁੜ ਕੇ ਤੂੰ ਗੋਤੇ ਲਾਈ ਚੱਲ।
ਉਹਦਾ ਦਿਲ ਹੈ ਸੜ ਰਿਹੈ,ਤੇ ਸੜਦਾ ਈ ਰਹਿਣਾ,
ਪਾਊਣੈ, ਭਾਵੇਂ ਸਾਰੇ ਜੱਗ ਦਾ ਪਾਣੀ ਪਾਈ ਚੱਲ।
ਇਸ਼ਕ ਹੈ ਕਿੰਨਾ ਉੱਚਾ ਜਜ਼ਬਾ, ਤੂੰ ਕੀ ਜਾਣ ਸਕੇਂ,
ਕਹਿਣ ਨੂੰ ਭਾਵੇਂ ਏਹਦੇ ਨਾਂ `ਤੇ ਜਿਸਮ ਹੰਢਾਈ ਚੱਲ।
ਸੰਪਰਕ: +91 75080 92957