Thu, 21 November 2024
Your Visitor Number :-   7254526
SuhisaverSuhisaver Suhisaver

ਚਿੜੀਆਂ ਦੀ ਉਡਾਰੀ - ਅਮਰਜੀਤ ਕੌਰ 'ਹਿਰਦੇ'

Posted on:- 30-09-2012

ਟੋਕਰੇ ਲਾ-ਲਾ ਚਿੜੀਆਂ ਫੜ੍ਹਨਾ
ਰੰਗ ਲਗਾ ਕੇ ਛੱਡ ਦੇਣਾ ਫਿਰ
ਰੰਗ ਭਰਨਾ, ਰੰਗਾਂ ਵਾਂਗ ਖਿੜਨਾ
ਏਹੀ ਰੀਝ ਜਵਾਨੀ ਦੀ ਸੀ

ਚਿੜੀਆਂ ਵਾਂਗ ਉਡਾਰੀਆਂ ਭਰ ਕੇ
ਪਰ ਤੋਲ ਕੇ ਥੱਕ ਹਾਰ ਕੇ
ਬਾਲਿਆਂ, ਛੱਤ-ਛਤੀਰਾਂ ਦੇ ਵਿੱਚ
ਆਲ੍ਹਣਿਆਂ ਵਿਚ ਮੁੜਨਾ
ਸ਼ੀਸ਼ਿਆਂ ਦੇ ਵਿੱਚ ਰੂਪ ਨੂੰ ਤੱਕਣਾ
ਤੱਕ-ਤੱਕ ਕੇ ਮਨ ਹੀ ਮਨ ਹੱਸਣਾ
ਚੋਰੀ-ਚੋਰੀ ਰੂਪ ਸਾਣ ’ਤੇ ਲਾਉਣਾ
ਅੰਦਰੋਂ ਘਬਰਾਉਣਾ

ਪਰ ਹੁਣ ਤਾਂ ਕਹਿੰਦੇ ਨੇ
ਚਿੜੀਆਂ ਬਹੁਤ ਉਡਾਰ ਹੋ ਗੀਆਂ
ਕੁਝ ਜੰਗਲ ਦੇ ਪਾਰ ਹੋ ਗੀਆਂ
ਅੱਕ ਦੇ ਬੂਟਿਆਂ ਵਰਗੀਆਂ ਧੀਆਂ
ਕੁਝ ਜੰਗਲ ਦੇ ਵਿੱਚ ਰੁਲ ਗਈਆਂ
ਘਰ ਨੂੰ ਆਉਣ ਦਾ ਰਾਹ ਭੁੱਲ ਗਈਆਂ



ਨਾ ਡਰੀਆਂ ਨਾ ਘਬਰਾਈਆਂ ਉਹ
ਉਲਝੀਆਂ-ਭਟਕੀਆਂ ਤ੍ਰਿਹਾਈਆਂ ਉਹ
ਪਰਤ ਘਰੀਂ ਨਾ ਆਈਆਂ ਪਰ ਉਹ
ਗੋਲੇ ਕਬੂਤਰਾਂ ਵਾਂਗੂੰ ਉੱਡੀਆਂ

ਨਾ ਰਹੀਆਂ ਹੁਣ ਭੋਲੀਆਂ ਘੁੱਗੀਆਂ
ਖੁੱਲ੍ਹੇ ਅੰਬਰੀਂ ਤਾਰੀ ਲਾ ਗੀਆਂ
ਹੱਦਾਂ ਬੰਨੇ ਸੱਭ ਲੰਘਾ ਗੀਆਂ
ਪਿਉ ਦੀ ਪੱਗ ਚੁਰਾਹੇ ਟੰਗੀ ਆ

ਭਾਵੇਂ ਇਹ ਨਾ ਗੱਲਾਂ ਚੰਗੀਆਂ
ਪਰ ਕੰਨ ਖ੍ਹੋਲ ਕੇ ਸੁਣ ਲਉ ਵੇ ਤੁਸੀਂ ਪੱਗਾਂ ਵਾਲਿਓ
ਪ੍ਰੰਪਰਾਵਾਂ ਦੇ ਬੰਧਨ ਤੋੜ ਦਿਓ ਹੁਣ
ਆਪਣੀਆਂ ਪੱਗਾਂ ਸਾਂਭੋ ਆਪੇ
ਦੋਸ਼ ਨਾ ਦੇਵੋ ਇਹਨਾਂ ਤਾਂਈਂ
ਮੂੰਹ-ਮੰਗੇ ਵਰ ਦੇ ਦੇਵੋ ਹੁਣ

ਕਰ ਦੇਵੋ ਹੁਣ ਮੇਲ ਰੂਹਾਂ ਦੇ
ਦੇ ਦਿਓ ਬਸ ਹੁਣ ਲੱਪ ਕੁ ਤਾਰੇ
ਪੁੱਤਰਾਂ ਨੂੰ ਜੇ ਅੰਬਰ ਸਾਰਾ
ਧੀ ਦੇ ਸਿਰ ਕਿਉਂ ਕਰਜ਼ੇ ਭਾਰੇ
ਜਿਸਮਾਂ ਦੇ ਮੇਲ ਮਿਲਾਉਣੇ ਛੱਡੋ
ਫ਼ਰਕ ਮਿਟਾ ਦੇਵੋ ਧੀ ਪੁੱਤ ਦਾ

ਪਸੰਦ ਪੁੱਤਰ ਦੀ ਮਨਜ਼ੂਰ ਹੈ ਜੇਕਰ
ਧੀ ਦਾ ਵੀ ਡੋਲਾ ਤੋਰੋ ਹੱਥੀਂ
ਰੂਹ ਉਹਦੀ ਦਾ ਦੇ ਦਿਓ ਸਾਥੀ
ਧੀ-ਪੁੱਤਰ ਵਿਚ ਫ਼ਰਕ ਮਿਟਾ ਕੇ
ਅਕਲ ਇਹਨਾਂ ਦੀ ਸਾਣ ਤੇ ਲਾਵੋ
ਚੰਗੇ-ਮਾੜੇ ਦੀ ਪਰਖ਼ ਕਰਾਵੋ
ਦੋ ਦਿਲਾਂ ਦੇ ਮੇਲ ਜੇ ਹੋ ਜੇ
ਤਕਦੀਰਾਂ ਦਾ ਖ੍ਹੇਲ ਜੇ ਹੋ ਜੇ
ਦੋ ਮੂਰਤੀਆਂ ਦੀ ਰੂਹ ਇਕ ਜੇ ਹੋ ਜੇ
ਦਿਓ ਰਲ ਕੇ ਅਸੀਸਾਂ ਸਾਰੇ
ਜੋੜੀਆਂ ਵਧਣ-ਫੁੱਲਣ ਇਸ ਜੱਗ ’ਤੇ
ਮੇਲੇ ਖ਼ੁਸ਼ੀਆਂ ਦੇ ਰਹਿਣ ਲੱਗਦੇ

ਮਨ ਭਾਉਂਦਾ ਸੰਸਾਰ ਇਹਨਾਂ ਦਾ
ਵਧੇ-ਫੁਲੇ ਪ੍ਰਵਾਰ ਇਹਨਾਂ ਦਾ
ਜੀਓ-ਜੀਣ ਦਿਓ ਦਾ ਨਾਹਰਾ
ਸਿਰਜ ਦਿਓ ਸੰਸਾਰ ਪਿਆਰਾ
ਕੀ ਧੀ ਤੇ ਕੀ ਹੈ ਪੁੱਤਰ
ਮੇਟ ਦਿਓ ਧੀ-ਪੁੱਤ ਦਾ ਪਾੜਾ
ਸਾਰੇ ਪਾਸੇ ਹੀ ਵਰਤੇਗਾ
ਫਿਰ ਪਿਆਰ ਭਿੱਜੀਆਂ ਰੂਹਾਂ ਦਾ ਵਰਤਾਰਾ।

ਸੰਪਰਕ: 94649 58236

Comments

Charanjit Singh Pannu

good poem

sandhu warianvi

bhut achhi nazam khi hai.

m s gill

kmaal ji

dr. jiwanjot

vadhia kavita he pad ke rooh bhij gaye

Gyan Inder Singh

ਕੀ ਧੀ ਤੇ ਕੀ ਹੈ ਪੁੱਤਰ ਮੇਟ ਦਿਓ ਧੀ-ਪੁੱਤ ਦਾ ਪਾੜਾ

Meet

ਪਰ ਕੰਨ ਖ੍ਹੋਲ ਕੇ ਸੁਣ ਲਉ ਵੇ ਤੁਸੀਂ ਪੱਗਾਂ ਵਾਲਿਓ ਪ੍ਰੰਪਰਾਵਾਂ ਦੇ ਬੰਧਨ ਤੋੜ ਦਿਓ ਹੁਣ ਆਪਣੀਆਂ ਪੱਗਾਂ ਸਾਂਭੋ ਆਪੇ ਦੋਸ਼ ਨਾ ਦੇਵੋ ਇਹਨਾਂ ਤਾਂਈਂ..... goood hai par maf krna tusi khud vi is nal sehmat nahi lgde nahi tan ਪਿਉ ਦੀ ਪੱਗ ਚੁਰਾਹੇ ਟੰਗੀ ਆ ਭਾਵੇਂ ਇਹ ਨਾ ਗੱਲਾਂ ਚੰਗੀਆਂ eh aapa virodhi gall na likhde Apni mrzi nal viah krvauna, manuhki azzadi di gall hai... is nal peo di pagg ya izzat rulna sirf gulami bhari soch nu hvaa dena hai

Palwinder kaur

Waaoo,,,,superb

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ