ਵਿਕਾਸ - ਜਸਵੀਰ ਸਿੰਘ ਮੋਰੋਂ
Posted on:- 05-09-2015
ਨਿੱਤ ਚੰਡੀਗੜ੍ਹ ਅਤੇ ਦਿੱਲੀ ਮਾਰੇ ਬੜ੍ਹਕਾ,
ਅਸੀਂ ਪਿੰਡ ਪਿੰਡ ਸ਼ਹਿਰ ’ਚ ਬਣਾਈਆਂ ਸੜਕਾਂ,
ਸਾਨੂੰ ਮਿਲਣੀ ਨਾ ਰੋਟੀ ਇੱਥੇ ਮਾਰਦੇ ਨੇ ਗੱਲਾਂ।
ਕਹਿੰਦੇ ਦੇਸ਼ ਨੇ ਵਿਕਾਸ ਵਿੱਚ ਮਾਰ ਲਈਆਂ ਮੱਲਾਂ।
ਕਹਿੰਦੇ ਮੁਲਕ ਦੇ ਕੋਨੇ ਕੋਨੇ ਲਾ ਤੇ ਟੈਲੀਫ਼ੋਨ,
ਪਰ ਪਹਿਲਾਂ ਤੋਂ ਵੀ ਔਖੀ ਹੁਣ ਹੋ ਗਈ ਸਾਡੀ ਜੂਨ,
ਸਾਨੂੰ ਦਿੰਦੀਆਂ ਨਾ ਇੱਥੇ ਧਰਵਾਸ ਕੋਈ ਗੱਲਾਂ,
ਕਹਿੰਦੇ ਦੇਸ਼ ਨੇ...।
ਦੇਖੋ ਦੇਸ਼ ਦੇ ਮਿਜ਼ਾਈਲਾਂ ਤੇ ਲੜਾਕੂ ਜਹਾਜ਼,
ਪਰ ਭੁੱਖੇ ਪੇਟ ਇਹਨਾਂ ਉੱਤੇ ਕਰਨਾ ਕੀ ਨਾਜ਼,
ਇਹ ਨਾ ਸਾਡੇ ਲਈ ਅਹਿਮ ਅਤੇ ਖਾਸ ਕੋਈ ਗੱਲਾਂ,
ਕਹਿੰਦੇ ਦੇਸ਼ ਨੇ...।
ਸਾਡੇ ਵਿਹਲਾਂ ਹੱਥਾਂ ਤਾਂਈਂ ਕੋਈ ਦਿੰਦੇ ਨਹੀਂ ਕੰਮ,
ਜਦੋਂ ਮੰਗਦੇ ਹਾਂ ਕੰਮ ਸਾਡਾ ਕੁੱਟਦੇ ਨੇ ਚੰਮ,
ਵੇਹਲੇ ਸੁਣਦੇ ਨਾ ਪਿੰਡੇ ਪਈ ਲਾਸ਼ ਦੀਆਂ ਗੱਲਾਂ,
ਕਹਿੰਦੇ ਦੇਸ਼ ਨੇ...।
ਇੱਥੇ ਨੇਰੀ ਜੇ ਵਿਕਾਸ ਵਾਲੀ ਝੁੱਲੇ,
ਫਿਰ ਮੋਰੋਂ ਪਿੰਡ ਬਲਦੇ ਕਿਉ ਲੰਗੇ ਡੰਗ ਚੁੱਲੇ,
ਸਾਨੂੰ ਲਗਦੀਆਂ ਨਿਰਾ ਬਕਵਾਸ ਇਹੋ ਗੱਲਾਂ,
ਕਹਿੰਦੇ ਦੇਸ਼ ਨੇ...।
Harminder Kumar
Hhhh