ਪੱਤਰਕਾਰੀ ਦਾ. . .- ਹਰਜਿੰਦਰ ਗੁਲਪੁਰ
Posted on:- 02-09-2015
ਦਾਗੀ ਕੀਤੇ ਕਾਗਜ਼ ਮੁੱਲ ਦੀਆਂ ਖਬਰਾਂ ਨੇ,
ਚੱਲ ਜ਼ੁਰਮਾਨਾ ਭਰੀਏ ਪੱਤਰਕਾਰੀ ਦਾ।
ਗੁਰੂਆਂ ਤਾਈਂ ਹਰਾਉਂਦੇ ਇਥੇ ਚੇਲੇ ਨੇ
ਚੱਲ ਕੇ ,ਜੂਆ ਹਰੀਏ,ਪੱਤਰਕਾਰੀ ਦਾ।
ਪੱਤਰਕਾਰੀ,ਪੱਤਰਕਾਰੀ ਹੁੰਦੀ ਹੈ,
ਧੰਦਾ ਰਲ ਕੇ ਕਰੀਏ 'ਪੱਤਰਕਾਰੀ' ਦਾ।
'ਖੁੱਲਾਂ' ਲਈਆਂ ਸਾਰੀਆਂ ਪੱਤਰਕਾਰਾਂ ਨੇ,
ਵਾਰ 'ਸਾਰਾ' ਹੀ ਜ਼ਰੀਏ ਪੱਤਰਕਾਰੀ ਦਾ।
ਰਾਤੀਂ ਚਾਰਾ ਪਾਇਆ ਜੋ ਅਖਬਾਰਾਂ ਵਿਚ,
ਸੁਭਾ ਸਵੇਰੇ ਚਰੀਏ ਪੱਤਰਕਾਰੀ ਦਾ।
ਖਬਰ ਸਵੇਰੇ ਵਾਲੀ ਰਾਤ ਨੂੰ ਆ ਜਾਂਦੀ,
ਰੋਅਬ ਕਾਹਦੇ ਲਈ ਜਰੀਏ ਪੱਤਰਕਾਰੀ ਦਾ।
ਸਪਲੀਮੈਂਟਾਂ ਵਾਲੇ ਚਪੂ ਮਿਲਦੇ ਨੀ,
ਭਵ ਸਾਗਰ ਕਿੰਝ ਤਰੀਏ ਪੱਤਰਕਾਰੀ ਦਾ।
ਇਥੇ ਰੌਲਾ ਪਿਆ ਹੈ ਫੁੱਲ ਤੇ ਭਖੜੇ ਦਾ,
ਕਿੱਧਰ ਆਸਣ ਧਰੀਏ ਪੱਤਰਕਾਰੀ ਦਾ।
ਸੰਪਰਕ: 0061 469 976214