ਚੰਦਨ-ਘਾਹ
Posted on:- 31-08-2015
- ਸੁਨੀਲ ਕੁਮਾਰ 'ਨੀਲ'
ਉਹ ਅਰਸ਼ਾਂ 'ਤੇ ਪਹੁੰਚਣ ਦੇ ਚਾਹਵਾਨ,
ਸੱਪਾਂ ਦੀ ਸੰਗਤ 'ਚ ਉੱਸਰਦੇ
ਚੰਦਨ ਦੇ ਰੁੱਖ
ਜੋ ਮੈਨੂੰ
ਅਰਸ਼ 'ਤੋਂ ਲਾਹ ਕੇ
ਫ਼ਰਸ਼ 'ਤੇ ਲਾਉਣ ਲਈ
ਲੱਭਦੇ ਫਿਰਦੇ ਹਨ,
ਜਾਣ ਲੈਣ
ਕਿ ਪੈਲ਼ਾਂ ਪਾਉਂਦੇ ਮੋਰਾਂ ਦਾ ਸੰਗੀ
ਇਹ ਦੇਸੀ-ਘਾਹ ਤਾਂ
ਮੁੱਢ 'ਤੋਂ
ਫ਼ਰਸ਼ 'ਤੇ ਹੀ ਰਹਿੰਦਾ ਹੈ।
ਸੰਪਰਕ: +91 94184 70707