ਰੱਖੜੀ - ਬਿੰਦਰ ਜਾਨ ਏ ਸਾਹਿਤ
Posted on:- 29-08-2015
ਕੱਚਾ ਧਾਗਾ ਨਹੀਂ ਰੱਖੜੀ
ਬੰਧਨ ਵਿਸ਼ਵਾਸਾਂ ਦਾ...
ਵੀਰਾਂ ਦੀਆਂ ਖੁਸ਼ੀਆਂ ਲਈ
ਭੈਣਾਂ ਦੀਆਂ ਆਸਾਂ ਦਾ...
ਕੋਈ ਧਰਮੀ ਫਰਜ਼ ਨਹੀਂ
ਰੂਹਾਂ ਤੇ ਸੁਆਸਾਂ ਦਾ...
ਗਹਿਣੇ ਕੱਪੜਿਆਂ ਦਾ ਨਹੀਂ
ਸਧਰਾਂ ਤੇ ਖਾਹੀਸ਼ਾਂ ਦਾ...
ਕੋਈ ਮੁੱਲ ਨਾ ਬਿੰਦਰਾ ਵੇ
ਭੈਣਾਂ ਦੀਆਂ ਅਰਦਾਸਾਂ ਦਾ
ਸੰਪਰਕ: 0039 327 8159 218