Thu, 21 November 2024
Your Visitor Number :-   7256106
SuhisaverSuhisaver Suhisaver

ਕੱਚੀ -ਕੱਚੀ ਕਵਿਤਾ ਇਹ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 28-08-2015

suhisaver

ਇੱਕੀਂਵੀ ਸਦੀ 'ਚ ਵੀ ਹੈ,
ਕੱਚੀ-ਕੱਚੀ ਕਵਿਤਾ ਇਹ,
ਸਾਡੇ ਕੱਚੇ ਢਾਰਿਆਂ ਦੇ ਨਾਮ  ।
ਧੁੱਪ ਵਿੱਚ ਸੜਦੀ ਹੈ, ਠੰਡ ਵਿੱਚ ਠਰਦੀ ਹੈ,
ਚੋਂਦੀ ਬਰਸਾਤਾਂ ਵਿੱਚ ਆਮ ।...

ਕੱਚੀ-ਕੱਚੀ ਕਵਿਤਾ ਇਹ,
ਭੁੱਖੀ ਤੇ ਤਿਹਾਈ ਲੱਗੇ,
ਜਿਵੇਂ ਸਾਡਾ ਕਾਮਿਆਂ ਦਾ ਹਾਲ ।
ਲੱਭਦਾ ਨਾ ਕੰਮ-ਧੰਦਾ, ਹਰ ਘਰ ਚੁੱਲਾ ਠੰਡਾ,
ਸੌਂਦੇ ਭੁੱਖੇ ਤੀਵੀਆਂ ਤੇ ਬਾਲ ।...

ਕੱਚੀ-ਕੱਚੀ ਕਵਿਤਾ ਇਹ,
ਮਿਹਨਤੀ ਕਿਸਾਨਾਂ ਵਾਂਗੂੰ ,
ਰਾਤ-ਦਿਨੇ ਖੇਤਾਂ ਵਿੱਚ ਵਾਸ ।
ਪੱਕਣੀ ਫਸਲ ਜਦੋਂ, ਲੋਟੂ ਢਾਣੇ ਖਾ ਗਏ ਉਦੋਂ,
ਪੱਲੇ ਕਰਜ਼ੇ ਪਏ ਤੇ ਸਲਫਾਸ ।...

ਕੱਚੀ-ਕੱਚੀ ਕਵਿਤਾ ਇਹ,
ਦੇਸ਼ ਦੀ ਜਵਾਨੀ ਜਿਹੀ ਹੈ,
ਪੜੀ-ਲਿਖੀ ਲੱਭੇ ਰੁਜਗਾਰ ।
ਜਿੱਥੇ ਜਾਏ ਠੇਕੇਦਾਰੀ,ਹਰ ਥਾਂ ਗੁਲਾਮੀ ਭਾਰੀ,
ਲੈ ਕੇ ਘੁੰਮੇ ਡਿਗਰੀਆਂ ਦਾ ਭਾਰ ।...

ਕੱਚੀ-ਕੱਚੀ ਕਵਿਤਾ ਇਹ,
ਉਹਨਾਂ ਕੰਜਕਾਂ ਦੇ ਵਾਂਗੂੰ ,
ਪੱਤ ਜਿਨ੍ਹਾਂ ਦੀ ਕੱਖੋਂ ਹੌਲੀ ਹੈ ।
ਨਾਰੀ ਬੇਵਸ ਲਾਚਾਰ,ਹੋਏ ਹਵਸ ਦਾ ਸ਼ਿਕਾਰ,
ਅੱਜ ਵੀ ਸ਼ਾਹਾਂ ਦੇ ਘਰ ਗੌਲੀ ਹੈ ।...

ਕੱਚੀ-ਕੱਚੀ ਕਵਿਤਾ ਇਹ,
ਦੇਸ਼ ਦੀ ਅਜਾਦੀ ਵਾਂਗੂੰ,
ਚੋਰ-ਡਾਕੂਆਂ ਦਾ ਇਥੇ ਰਾਜ ।
ਜਿਹਡ਼ਾ ਸੱਚ ਬੋਲਦਾ , ਜਿਹੜਾ ਪੋਲ ਖੋਲਦਾ,
ਉਹਦੀ ਦੱਬ ਦਿੰਦੇ ਨੇ ਅਵਾਜ਼ ।...

ਕੱਚੀ-ਕੱਚੀ ਕਵਿਤਾ ਇਹ,
ਕਾਮਿਆਂ ਦੇ ਏਕੇ ਨਾਲ,
ਸੰਘਰਸ਼ਾਂ ਦੀ ਭੱਠੀ ਵਿੱਚ ਪੱਕੇਗੀ ।
ਤਖ਼ਤ ਪਲਟਾ ਕੇ, ਜਦੋਂ ਤਖ਼ਤਾ ਬਣਾ ਕੇ,
ਤਾਜ ਕਿਸੇ ਕਾਮੇ ਸਿਰ ਤੱਕੇਗੀ ।...

ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ