ਹਰਜੀਤ ਸਿੰਘ “ਬਾਗ਼ੀ” ਦੀਆਂ ਦੋ ਕਾਵਿ-ਰਚਨਾਵਾਂ
Posted on:- 26-08-2015
ਦੁੱਖ ਮੈਨੂੰ ਕਿਓਂ ਨਾ ਹੋਇਆ…
ਬੜਾ ਆਖਦਾ ਸੀ ਲਬਰੇਜ਼ ਹਾਂ ਪਿਆਰ ਤੇਰੇ ਵਿਚ,
ਬੜਾ ਪਾਉਂਦਾ ਸੀ ਰੌਲਾ ਤੂੰ ਹੈਂ ਬਸ ਦਿਲ ਮੇਰੇ ਵਿਚ,
ਪਤਾ ਨਹੀਂ ਅਹਿਸਾਸ ਦੀ ਮੌਤ ਹੋਈ ਜਾਂ ਗਲਾ ਜਜ਼ਬਾਤ ਦਾ ਘੋਟ ਹੋਇਆ,
ਸੱਟ ਤੇਰੇ ਸੀ ਗੀ ਲੱਗੀ, ਦੁੱਖ ਮੈਨੂੰ ਕਿਓਂ ਨਾ ਹੋਇਆ....
ਨਿੱਤ ਕਰਦੇ ਸੀ ਪੂਜਾ ਤੇਰੀ ਦਿਲ ਦੀ ਮਸੀਤ ਵਿਚ,
ਰੱਖਦਾ ਸੀ ਹਮੇਸ਼ਾਂ ਤੈਨੂੰ ਪਿਆਰ ਦਿਆਂ ਗੀਤਾਂ ਵਿਚ
ਫੇਰ ਕਿਉਂ ਦਰਦ ਤੇਰਾ ਮੈਨੂੰ ਮਹਿਸੂਸ ਨਾ ਹੋਇਆ,
ਸੱਟ ਤੇਰੇ ਸੀ ਗੀ ਲੱਗੀ, ਦੁੱਖ ਮੈਨੂੰ ਕਿਉਂ ਨਾ ਹੋਇਆ....
ਹੁਣ ਕਰਾਂਗਾ ਵਿਚਾਰ ਥੋੜਾ ਕੱਢੂ ਸਮਾਂ ਸੋਚ ਵਿਚ,
ਹੁਣ ਰੱਖੁਗਾਂ ਪਿਆਰ ਖੁੱਲੇ ਆਸਮਾਨ ਦੀ ਗੋਦ ਵਿਚ,
ਕਰੁੰ ਰੱਬ ਨਾਲ ਗਿਲ੍ਹਾ ਸੱਟ ਮਾਰ ਪਿਆਰ ਨੂੰ ਤੂੰ ਖੁਸ਼ ਕਿਵੇਂ ਹੋਇਆ
ਸੱਟ ਤੇਰੇ ਸੀ ਗੀ ਲੱਗੀ, ਦੁੱਖ ਮੈਨੂੰ ਕਿਓ ਨਾ ਹੋਇਆ....
ਵਾਅ ਗਮਾਂ ਦੀ ਹੁਣ ਚੱਲੁ ਮੈਂ ਨਾਲ ਚੈਨ ਕਿੱਦਾਂ ਸੋਇਆ,
ਕੁਝ ਮੈਨੂੰ ਵੀ ਤਾਂ ਹੋਣਾ ਸੀ ਹੁੰਦਾ ਜਾ ਹੁੰਦਾ ਯਾਦ ਤੇਰੀ ਵਿਚ ਰੋਇਆ,
ਪਰ ਮੈਂਥੋਂ ਵਾਂਗ ਗੈਰਾਂ ਤੇਰਾ ਹਾਲ ਵੀ ਨਾ ਪੁੱਛ ਹੋਇਆ,
ਸੱਟ ਤੇਰੇ ਸੀ ਗੀ ਲੱਗੀ ਦੁੱਖ, ਮੈਨੂੰ ਕਿਓਂ ਨਾ ਹੋਇਆ....
***
ਉਡੀਕ
ਤੈਨੂੰ ਚਾਉਣ ਦੀ,
ਤੈਨੂੰ ਪਾਉਣ ਦੀ,
ਤੈਨੂੰ ਆਪਣਿਆਂ ਸਾਹਾਂ ਵਿਚ ਵਸਾਉਣ ਦੀ,
ਬਸ ਲੰਮੀ ਏ ਉਡੀਕ ਮੇਰੀ ਤੈਨੂੰ ਗਲ ਲਾਉਣ ਦੀ……
ਜ਼ਿੰਦਗੀ ਦੇ ਰੰਗਾ ਨੂੰ ਚਾਅ ਚੜਦਾ ਸੀ ਜਦ ਤੇਰੀ ਯਾਦ ਸੀ ਆਉਂਦੀ,
ਕੱਲਾ ਕੱਲਾ ਸੁਰ ਛਿੜਦਾ ਸੀ ਜਦ ਤੁੰ ਸੀ ਕਦੇ ਬੁਲਾਉਂਦੀ,
ਹੁਣ ਕਿਉਂ ਨਾ ਕੋਸ਼ਿਸ਼ ਕਰਦੀ ਝੂਠੇ ਸੁਪਨੇ ਦਿਖਾਉਣ ਦੀ,
ਬਸ ਲੰਮੀ ਏ ਉਡੀਕ ਮੇਰੀ ਤੈਨੂੰ ਗਲ ਲਾਉਣ ਦੀ……
ਤੂੰ ਹੱਸ ਜਾਵੀ, ਮੁੜ ਨਾ ਆਵੀ, ਨਈ ਮੈਂ ਕਦੇ ਬੁਲਾਉਂਦਾ,
ਤੂੰ ਵੱਸ ਜਾਵੀ, ਖੁਸ਼ੀ ਮਨਾਵੀਂ, ਹਰ ਪਲ ਤੇਰੀ ਖੈਰ ਮਨਾਉਂਦਾ,
ਮੁੜ ਮੁੜ ਨਾ ਹੁਣ ਪਿੱਛੇ ਦੇਖ ਆਪਣਾ ਜਿਹਾ ਅਹਿਸਾਸ ਦਵਾਉਣ ਲਈ,
ਬਸ ਲੰਮੀ ਏ ਉਡੀਕ ਮੇਰੀ ਤੈਨੂੰ ਗਲ ਲਾਉਣ ਦੀ………
ਜੱਗ ਮੁਸਾਫਿਰ ਦੇ ਵਿਚ ਰਲ ਜਾਣਾ,ਨਾ ਕੋਈ ਗਿਲ੍ਹਾ ਕਮਾਉਣਾ
ਨਾ ਕਿਸੇ ਨੂੰ ਆਪਣਾ ਕਹਿਣਾ, ਨਾ ਆਪਣਾ ਹੋਰ ਬਣਾਉਣਾ,
ਹੁਣ ਬਣਨਾ “ਬਾਗੀ” ਸੱਧਰਾਂ ਦਾ ਤੇ ਨਾ ਕੋਈ ਕੋਸ਼ਿਸ਼ ਕਰਨੀ ਰੀਝ ਪੁਗਾਉਣ ਦੀ,
ਬਸ ਲੰਮੀ ਏ ਉਡੀਕ ਮੇਰੀ ਤੈਨੂੰ ਗਲ ਲਾਉਣ ਦੀ ………
ਸੰਪਰਕ: +91 94657 33311