ਗ਼ਜ਼ਲ - ਸੁਖਵਿੰਦਰ ਸਿੰਘ ਲੋਟੇ
Posted on:- 24-08-2015
ਨਜ਼ਰ ਤੁਸੀਂ ਜਦ ਮਾਰੀ, ਸ਼ੀਸਾ ਤਿੜਕ ਗਿਆ।
ਤਿੜਦਾ ਤਿੜਦਾ ਲੈ ਕੇ ਸਾਰੀ ਵਿੜਕ ਗਿਆ।
ਤੇਰਾ ਦੱਬੇ ਪੈਰੀਂ ਆਉਣਾ ਚੰਗਾ ਸੀ,
ਜਾਂਦੇ ਭਗਦੜ ਮੱਚੀ, ਤਖ਼ਤਾ ਖੜਕ ਗਿਆ।
ਖੁਸ਼ੀਆਂ ਦੇ ਵਿੱਚ ਹੋਸ਼ ਗਵਾਈ ਬੈਠੇ ਸੀ,
ਐਸਾ ਲੱਕ ਹਿਲਾਇਆ ਗਿੱਟਾ ਮੜਕ ਗਿਆ।
ਕਹਿੰਦੀ ਸੀ ਤੂੰ ਲੜ ਤੇਰੇ ਮੈਂ ਲੱਗੂੰ ਗੀ,
ਵੇਖ ਅਸਾਂ ਨੂੰ ਬਾਪੂ ਤੇਰਾ ਭੜਕ ਗਿਆ।
ਯਾਰ ਪਿਆਰਾ ਆਇਆ ਲੋਕੀ ਤਕਦੇ ਸੀ,
ਡਰਿਆ ਨੀ ਉਹ ਤੁਰਿਆ ਸੜਕੋ ਸੜਕ ਗਿਆ।
ਓਸ ਚੁਬਾਰੇ ਵਿੱਚੋਂ ਜਦ ਉਹ ਤਕਦਾ ਸੀ,
ਨੈਣੀਂ ਸਾਨੂੰ ਤੜਕੇ ਵਾਂਗੂੰ ਤੜਕ ਗਿਆ।
ਹੁਸਨ ਤਿਰੇ ਦਾ ਜਾਦੂ ਲੋਕੀ ਮਨਦੇ ਨੇ,
ਜਿਸ ਨੇ ਤੈਨੂੰ ਤਕਿਆ ਉੱਥੀ ਅੜਕ ਗਿਆ।
ਵਿੱਚ ਜਵਾਨੀ ਕੰਧਾਂ ਕੌਲੇ ਟਪਦੇ ਸੀ,
ਬੁੱਢੇ ਵੇਲੇ ‘ਲੋਟੇ‘ ਪਿੰਜਰ ਖੜਕ ਗਿਆ।
ਸੰਪਰਕ: +91 94177 73277