ਉੱਚੀਆਂ ਸੋਚਾਂ -ਬਲਜਿੰਦਰ ਮਾਨ
Posted on:- 24-08-2015
ਤੂੰ ਜ਼ਿੰਦਗੀ ਦਾ ਜਿੱਤਣਾ ਜੇ ਰਣ ਬੇਲੀਆ
ਉੱਚੀਆਂ ਸੋਚਾਂ ਦਾ ਹਾਣੀ ਤੂੰ ਬਣ ਬੇਲੀਆ।
ਵੈਰ ਤੇ ਵਿਰੋਧ ਸਾਰੇ ਮਨ ’ਚੋਂ ਮਿਟਾ ਦੇਈਏ
ਜਾਤਾਂ ਪਾਤਾਂ ਵਾਲੇ ਭੇਦ ਜਗ ਤੋਂ ਹਟਾ ਦੇਈਏ।
ਕਰ ਸਭ ਦਾ ਭਲਾ ਚੰਗਾ ਬਣ ਬੇਲੀਆ…
ਵੱਡਿਆ ਦੀ ਸੰਗਤ ਵਿਚੋਂ ਮਿਲਦੀਆਂ ਅਛਾਈਆਂ ਨੇ
ਹਰ ਪਲ ਘਟਦੀਆਂ ਮਨ ’ਚੋਂ ਬੁਰਾਈਆਂ ਨੇ।
ਨਿੱਤ ਚੰਗਿਆਂ ਦਾ ਸੰਗ ਤੂੰ ਕਰ ਬੇਲੀਆ…
ਵਹਿਮ ਤੇ ਭਰਮ ਕਦੀ ਨੇੜੇ ਤੇੜੇ ਆਉਣ ਨਾ
ਮੰਜ਼ਿਲਾਂ ਦੇ ਰਾਹਾਂ ਵਿਚ ਅੜਿਕਾ ਇਹੋ ਪਾਉਣ ਨਾ
ਇੱਛਾ ਸ਼ਕਤੀ ਨਾ’ ਤਨ ਮਨ ਭਰ ਬੇਲੀਆ...
ਗਿਆਨ ਦੇ ਖਜ਼ਾਨੇ ਨਾਲ ਹੁੰਦੀਆਂ ਤਿਆਰੀਆਂ
ਸ਼ੁੱਧ ਮਨ ਹੋਵੇ ਤਨ ਮਾਰਦਾ ਉਡਾਰੀਆਂ
ਛੱਡ ਆਲਸਾਂ ਨੂੰ ਮਿਹਨਤਾਂ ਤੂੰ ਕਰ ਬੇਲੀਆ …
ਮਾਲੋ ਮਾਲ ਹੋ ਕੇ ਵੀ ਕਦੀ ਨਾ ਹੰਕਾਰੀਏ
ਸੱਜਣ ਤੇ ਬੇਲੀ ਸਾਰੇ ਖਦ ਸਤਿਕਾਰੀਏ
ਮਹਿਮਦੁਵਾਲੀਏ ਮਾਨ ਦਾ ਸਾਥੀ ਬਣ ਬੇਲੀਆ…
ਸੰਪਰਕ: +91 98150 18947