ਅਜ਼ਾਦੀ - ਐੱਸ ਸੁਰਿੰਦਰ
Posted on:- 15-08-2015
ਅਜੇ ਅਜ਼ਾਦੀ ਦੂਰ ਹੈ ।
ਹਰ ਭੌਰਾ ਮਜ਼ਬੂਰ ਹੈ ।
ਸੋਚ ਹਨੇ੍ਹਰੇ ਜਕੜੀ ਹੈ ,
ਚੰਨ ਲਗਦਾ ਬੇਨੂਰ ਹੈ ।
ਰੰਗਲੇ ਹਾਸੇ ਮੋਏ ਨੇ ,
ਸੱਧਰਾਂ ਮੁੱਕਾ ਪੂਰ ਹੈ ।
ਸੱਪਾਂ ਵਿੱਚ ਬਸੇਰਾ ਹੈ ,
ਤਖ਼ਤ ਤੇ ਮਗਰੂਰ ਹੈ ।
ਸੱਚਾ ਫਾਂਸੀ ਚੜ੍ਹਦਾ ਹੈ ,
ਬਦਨ ਵੇਚਦੀ ਹੂਰ ਹੈ ।
ਗੀਤ ਦਰਦ ਪਰੋਏ ਨੇ ,
ਅੱਖਰ ਰੱਤ ਸੰਧੂਰ ਹੈ ।
ਵੇਖ ਅਜਬ ਨਜ਼ਾਰੇ ਨੂੰ ,
ਦਿਲ ਬਹੁਤ ਰੰਜੂਰ ਹੈ ।