ਗ਼ਜ਼ਲ -ਸੁਬੇਗ ਸੱਧਰ
Posted on:- 15-08-2015
ਵਕਤ ਹੈ ਐਸਾ ਕਿ ਬਸ ਹੁਣ ਤਾਂ ਖੁਦਾ ਬਖਸ਼ੇ।
ਰਹਿਮਤਾਂ ਬਖਸ਼ੇ ਕਿਸੇ ਦਿਲ ਦੀ ਦੁਆ ਬਖਸ਼ੇ।
ਫੇਰਕੇ ਅੱਖਾਂ ਚਲੇ ਜਾਣਾ ਬਿਨਾਂ ਵੇਖੇ,
ਕੌਣ ਹੈ ਜੋ ਦਿਲ ਮੇਰੇ ਨੂੰ ਇਹ ਸਜ਼ਾ ਬਖਸ਼ੇ।
ਫੱਟ ਹਨ ਐਸੇ ਕਿ ਭਰਦੇ ਹੀ ਨਹੀਂ ਜ਼ਾਲਮ,
ਵੈਦ ਇਸ ਦਿਲ ਦਾ ਕੋਈ ਚੰਗੀ ਦਵਾ ਬਖਸ਼ੇ।
ਮੈਂ ਉਦੇ ਦਰ ਦਾ ਬਣਾ ਪੱਥਰ ਮਗਰ ਮੈਨੂੰ,
ਨਾ ਕਦੇ ਕਿਸਮਤ ਦਿਲਾਂ ਦਾ ਫਾਸਲਾ ਬਖਸ਼ੇ।
ਜਾਂ ਬਣਾ ਮਨਸੂਰ ਜਾਂ ਸੁਕਰਾਤ ਹੋ ਜਾਵਾਂ,
ਉਹ ਮੇਰਾ ਮਹਿਰਮ ਅਗਰ ਮੈਨੂੰ ਸਜ਼ਾ ਬਖਸ਼ੇ।
ਪਿੰਡ ਹੀ ਇਕ ਸੁਰਗ ਹੈ ਮੇਰਾ ਖੁਦਾ ਮੈਨੂੰ,ਉਸਦੀਆਂ ਜੂਹਾਂ ਦੀ ਬਸ ਠੰਡੀ ਹਵਾ ਬਖਸ਼ੇ।ਈ-ਮੇਲ: [email protected]