ਗ਼ਜ਼ਲ - ਰਣਜੀਤ ਕੌਰ ਸਵੀ
Posted on:- 14-08-2015
ਰੋਕਿਆ ਬਹੁਤ ਮਗਰ ਹਰ ਰਾਤ ਹੋਈ,
ਨੈਣਾਂ ਮੇਰਿਆਂ ’ਚੋਂ ਬਿਰਹਾ ਦੀ ਬਰਸਾਤ ਹੋਈ।
ਦਿਲ 'ਚ ਅਣਜਾਣੇ ਜਿਹੇ ਜਜ਼ਬਾਤ ਨੇ ਘੇਰਾ ਪਾਇਆ,
ਸਾਥੋਂ ਸਾਂਭ ਨਾ ਹੁੰਝੂਆਂ ਦੀ ਸੋਗਾਤ ਹੋਈ।
ਹੌਕਿਆਂ ਦੇ ਸੰਗ ਹੋਈ ਰੂਹ ਦੀ ਲੜਾਈ
ਪੀੜਾਂ ਜਿੱਤੀਆਂ ਤੇ ਹਰ ਵਾਰ ਸਾਡੀ ਮਾਤ ਹੋਈ ।
ਬਣਾ ਕੇ ਦੇਵੀ ਪੂਜਦੇ ਲੋਕੀਂ ਜਿਸ ਨੂੰ,
ਜੁੱਤੀ ਪੈਰਾਂ ਦੀ,ਕੀ ਉਸਦੀ ਔਕਾਤ ਹੋਈ।
ਝੂਰੈ ਨੈਣਾਂ ਚ ਉਦਾਸੀ ਰਹਿੰਦੀ ਹੈ ਛਾਈ,
ਕਿਹੜਾ ਹਾਦਸਾ ਹੋਇਆ ਜਾ ਗੱਲਬਾਤ ਹੋਈ।
ਲੋਕਾਂ ਲਈ ਹੁਸਨ ਦੀ ਮਲਿਕਾ ਹੈ ਉਹ,
ਜਾਤ ਫਿਰ ਕਿਉ ਉਸ ਦੀ ਕਮਜਾਤ ਹੋਈ ।
ਰੋਣਾ, ਸਿਸਕਣਾ,ਤੇ ਦਰਦ ਸਹਿਣਾ ਆਦਤ ਹੋ ਗਈ,
'ਸਵੀ' ਪਤਾ ਹੀ ਨਾ ਚੱਲਿਆ ਕਦੋਂ ਪਰਭਾਤ ਹੋਈ ।
ਸੰਪਰਕ: +91 9592 901529
Neel
Poem Achhi Hai RaNjit Kaur Savi Madam Ji! Please do contact on 0-94184-70707