ਮਨ ਕਾਲੇ ਤੇ ਤਨ ਗੋਰੇ -ਰੁਪਿੰਦਰ ਸੰਧੂ
Posted on:- 12-08-2015
ਮਨ ਕਾਲੇ ਤੇ ਤਨ ਗੋਰੇ ਨੇ ਇੱਥੇ
ਮਰੇ ਜ਼ਮੀਰ ਦੇ ਸਭ ਰੋਲੇ ਨੇ ਇੱਥੇ
ਗਾਉਂਦੇ ਨਹੀਂ ਕੋਈ ਹੁਣ ਗੀਤ ਇਨਸਾਨੀਅਤ ਦੇ
ਮੈਂ-ਮੇਰੀ ਦਾ ਅਲਾਪ ਹੈ ਇੱਥੇ ,
ਮਨ ਕਾਲੇ ਤੇ ਤਨ ਗੋਰੇ ਨੇ ਇੱਥੇ
ਮਰੇ ਜ਼ਮੀਰ ਦੇ ਸਭ ਰੋਲੇ ਨੇ ਇੱਥੇ
ਮੋਹ-ਮਾਇਆ ਦੇ ਲਾਲਚ ਦੇ ਸ਼ਿਕਾਰ ਸੱਭੇ
ਆਪੋ-ਧਾਪੀ ਵਿਚ ਸਭ ਸ਼ਾਮਿਲ ਨੇ ਇੱਥੇ
ਮਨ ਕਾਲੇ ਤੇ ਤਨ ਗੋਰੇ ਨੇ ਇੱਥੇ
ਮਰੇ ਜ਼ਮੀਰ ਦੇ ਸਭ ਰੋਲੇ ਨੇ ਇੱਥੇ
ਵਿਖਾਵੇ ਤੇ ਫੋਕੀ ਸ਼ੋਹਰਤ ਨੇ ਪੱਟੀ ਸਭ ਦੁਨਿਆ
ਹਉਮੇਂ ਦਾ ਹਰ ਕੋਈ ਸ਼ਿਕਾਰ ਹੈ ਇੱਥੇ ,
ਮਨ ਕਾਲੇ ਤੇ ਤਨ ਗੋਰੇ ਨੇ ਇੱਥੇ
ਮਰੇ ਜ਼ਮੀਰ ਦੇ ਸਭ ਰੋਲੇ ਨੇ ਇੱਥੇ
ਉਪਰੋਂ-ਉਪਰੋਂ ਭਾਈਚਾਰੇ ਦਾ ਵਿਖਾਵਾ
ਬਗਲਾਂ ਵਿਚ ਖੰਜਰ ਨੇ ਇੱਥੇ ,
ਮਨ ਕਾਲੇ ਤੇ ਤਨ ਗੋਰੇ ਨੇ ਇੱਥੇ
ਮਰੇ ਜ਼ਮੀਰ ਦੇ ਸਭ ਰੋਲੇ ਨੇ ਇੱਥੇ