ਮਾਹੀਆ -ਐੱਸ ਸੁਰਿੰਦਰ
Posted on:- 09-08-2015
ਤੇਰੀ ਯਾਦ ਨੇ ਫੜਿਆ ਵੇ ।
ਕੀ ਤੈਨੂੰ ਦੱਸਾ ਸੱਜਣਾ,ਰੰਗ ਸੱਧਰਾਂ ਦਾ ਹੜ੍ਹਿਆ ਵੇ ।
ਕੈਸਾ ਦਿਨ ਅੱਜ ਚੜ੍ਹਿਆ ਵੇ ।
ਹੰਝੂਆਂ ਦਾ ਹੜ੍ਹ ਆ ਗਿਆ,ਸੱਪ ਦੀਦ ਦਾ ਲੜਿਆ ਵੇ ।
ਫੁੱਲ ਰੋਹੀ ਸੜਿਆ ਵੇ ।
ਗਲੀ-ਗਲੀ ਤੈਨੂੰ ਟੋਲਿਆ, ਕੈਦਾ ਇਸ਼ਕ ਦਾ ਪੜ੍ਹਿਆ ਵੇ ।
ਪੱਤਾ ਟਾਹਣੀਓਂ ਝੜਿਆ ਵੇ ।
ਗ਼ਮਾਂ ਵਾਲੀ ਰੁੱਤ ਆ ਗਈ,ਮੇਰਾ ਤਨ ਮਨ ਸੜਿਆ ਵੇ ।
ਸੱਪ ਬਿਰਹੋਂ ਲੜਿਆ ਵੇ ।
ਦਿਲ ਵਿੱਚ ਤੂੰ ਬਹਿ ਗਿਓਂ,ਪਿਆਰ ਹਿਰਖਾਂ ਜੜਿਆ ਵੇ ।
ਫੁੱਲ ਖਾਰਾਂ ਅੜਿਆ ਵੇ ।
ਜਿੰਦ ਲੀਰੋ-ਲੀਰ ਹੋ ਗਈ,ਦਿਲ ਫਿ਼ਕਰਾਂ ਸੜਿਆ ਵੇ ।
ਕੋਕਾ ਸੱਤਰੰਗਾਂ ਜੜਿਆ ਵੇ ।
ਯਾਦਾਂ ਵਾਲੀ ਪੱਖੀ ਝੱਲੀਏ,ਦੁੱਖ ਤੇਰਾ ਤੜਿਆ ਵੇ ।
ਨੈਣੋ ਸਾਗਰ ਹੜ੍ਹਿਆ ਵੇ ।
ਅੱਖਰਾਂ ਚੋਂ ਤੂੰ ਬੋਲਦਾ,ਮਾਹੀਆ ਦੁਖੜੇ ਘੜਿਆ ਵੇ ।
ਪਰਦੇਸੀ ਛੜਿਆ ਵੇ ।
ਮਾਹੀ-ਮਾਹੀ ਜਿੰਦ ਕੂੰਕਦੀ,ਕਿਹੜਾ ਮੰਤਰ ਪੜ੍ਹਿਆ ਵੇ ।
ਅਸਾਂ ਮਾਹੀਆ ਪੜ੍ਹਿਆ ਵੇ ।
ਮੁੜਿਆ ਆ ਵਤਨਾਂ ਨੂੰ,ਲੜ ਤੇਰਾ ਫੜਿਆ ਵੇ ।