ਦੋਸਤੀ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 04-08-2015
ਔਖੇ ਵੇਲੇ ਕੰਮ ਨਾ ਆਏ ਭੱਠ ਪਏ ਉਹ ਦੋਸਤੀ ।
ਫੱਟਾਂ ’ਤੇ ਮਲ੍ਹਮ ਨਾ ਲਾਏ ਭੱਠ ਪਏ ਉਹ ਦੋਸਤੀ ।
ਪਿੱਠ ’ਤੇ ਛੁਰੀਆਂ ਚਲਾਏ ਭੱਠ ਪਏ ਉਹ ਦੋਸਤੀ ।
ਇੱਜ਼ਤਾਂ ’ਤੇ ਹੱਥ ਜੋ ਪਾਏ ਭੱਠ ਪਏ ਉਹ ਦੋਸਤੀ ।
ਲਾਲੋਆਂ ਤੋਂ ਨੱਕ ਚੜਾਏ ਭੱਠ ਪਏ ਉਹ ਦੋਸਤੀ ।
ਭਾਗੋਆਂ ਦੇ ਸੰਗ ਨਿਭਾਏ ਭੱਠ ਪਏ ਉਹ ਦੋਸਤੀ ।
ਬਾਬਰਾਂ ਦੀ ਹੀ ਬਣ ਜਾਏ ਭੱਠ ਪਏ ਉਹ ਦੋਸਤੀ ।
ਲੋਕਾਂ ਦਾ ਨਾ ਸੱਚ ਸੁਣਾਏ ਭੱਠ ਪਏ ਉਹ ਦੋਸਤੀ ।
ਜ਼ੁਲਮ ਅੱਗੇ ਸਿਰ ਝੁਕਾਏ ਭੱਠ ਪਏ ਉਹ ਦੋਸਤੀ ।
ਜੀਣ ਦਾ ਨਾ ਰਾਹ ਵਿਖਾਏ ਭੱਠ ਪਏ ਉਹ ਦੋਸਤੀ ।
ਸੰਪਰਕ: +91 98552 07071