ਜਦ ਬੋਲਾਂ ਤਾਂ ਲਫਜ਼ ਮਸ਼ਕਰੀ. . . - ਹਰਜੀਤ ਸਿੰਘ ਬਾਗੀ
Posted on:- 29-07-2015
ਕੁਝ ਵੀ ਕੀਤਾ, ਕੁਝ ਵੀ ਕਰਾਂ, ਕੁਝ ਵੀ ਹੋਣ ਦਾ ਬਹਾਨਾ ਬਣਾ ਲੈਂਦੇ
ਜਦ ਬੋਲਾਂ ਤਾਂ ਲਫਜ਼ ਮਸ਼ਕਰੀ ਕੁਝ ਲਿਖਦਾ ਤਾਂ ਅੱਖਰ ਮਖੌਲ ਉਡਾ ਲੈਂਦੇ...
ਚਲਦੇ ਸੀ, ਚਲਾਉਂਦੇ ਸੀ , ਹਰ ਕਦਮ ਨਾਲ ਕਦਮ ਮਿਲਾਉਂਦੇ ਸੀ,
ਪਰ ਹੁਣ ਤਾਂ ਆਪ ਹੀ ਛਾਂਵੇਂ ਬਹਿਣ ਦਾ ਬਹਾਨਾ ਬਣਾ ਲੈਂਦੇ
ਜਦ ਬੋਲਾਂ ਤਾਂ ਲਫਜ਼ ਮਸ਼ਕਰੀ ਕੁਝ ਲਿਖਦਾ ਤਾਂ ਅੱਖਰ ਮਖੌਲ ਉਡਾ ਲੈਂਦੇ...
ਵਕਤ ਸੀ, ਲਮ੍ਹਹਾ ਸੀ, ਪਲ ਸੀ,
ਸੋਚ ਉਹਨਾਂ ਨੂੰ ਬਸ ਆਪਣੀ ਸੱਧਰਾਂ ਦੀ ਜੋਤ ਜਗਾ ਲੈਂਦੇ,
ਜਦ ਬੋਲਾਂ ਤਾਂ ਲਫਜ਼ ਮਸ਼ਕਰੀ ਕੁਝ ਲਿਖਦਾ ਤਾਂ ਅੱਖਰ ਮਖੌਲ ਉਡਾ ਲੈਂਦੇ...
ਕੀ ਸੱਚ ਏ, ਕੀ ਝੂਠ ਏ, ਤੂੰ ਦੂਰ ਏ , ਤੂੰ ਨੇੜੇ ਏ,
ਬਸ ਤੈਨੂੰ ਆਪਣਾ ਜਿਹਾ ਕਹਿਣ ਦਾ ਇਕ ਝੂਠਾ ਜਿਹਾ ਅਹਿਸਾਸ ਦਵਾ ਜਾਂਦੇ
ਜਦ ਬੋਲਾਂ ਤਾਂ ਲਫਜ਼ ਮਸ਼ਕਰੀ ਕੁਝ ਲਿਖਦਾ ਤਾਂ ਅੱਖਰ ਮਖੌਲ ਉਡਾ ਲੈਂਦੇ...
ਕੁਝ ਸੁਣਿਆ, ਕੁਝ ਬੋਲਿਆ, ਕੁਝ ਪੜਿਆ, ਕੁਝ ਲਿਖਿਆ,
ਕੁਝ ਉਲਝਿਆ, ਕੁਝ ਸੁਲਝਿਆ,ਕੁਝ ਸਾਂਭਿਆ, ਕੁਝ ਫਰੋਲਿਆ,
ਇਹਨਾਂ ਸਾਰਿਆਂ ਕੁਝ ਕੁਝ ਦਾ ਕੁਝ ਕੁ ਤਾਂ ਮੈਨੂੰ ਸਭਾਂ ਜਾਂਦੇ,
ਜਦ ਬੋਲੇ ਬਾਗੀ ਤਾਂ ਲਫਜ਼ ਮਸ਼ਕਰੀ ਕੁਝ ਲਿਖਦਾ ਤਾਂ ਅੱਖਰ ਮਖੌਲ ਉਡਾ ਲੈਂਦੇ...
ਸੰਪਰਕ: +91 94657 33311