Thu, 21 November 2024
Your Visitor Number :-   7253401
SuhisaverSuhisaver Suhisaver

ਕਦੇ ਕਦੇ - ਅਮਰਜੀਤ ਟਾਂਡਾ

Posted on:- 27-07-2015

suhisaver

ਕਦੇ ਕਦੇ ਉਦਾਸੀ ਨਾਲ ਗੱਲਾਂ ਕਰੀ ਦੀਆਂ
ਵਿਯੋਗ 'ਚ ਬੈਠ ਯਾਦਾਂ ਕੱਤੀ ਦੀਆਂ
ਸੋਚੀਦਾ ਕਿ
ਜੇ ਉਹ ਹੁੰਦੀ
ਦੁਨੀਆਂ ਵਸ ਜਾਣੀ ਸੀ-

ਅਰਸ਼ ਤੇ ਨੱਚਦੇ ਦੋਵੇਂ-
ਆਹ ਕਰਦੇ
ਔਹ ਕਰਦੇ

ਓਹਦੇ ਹੱਥਾਂ ਦੀ ਛੁਹ
ਨਾਲ ਅੰਬਰੀਂ ਕੰਪਨ ਉੱਗਦੀ
ਬੱਗੀਆਂ ਨਰਮ ਕਲਾਈਆਂ 'ਚ
ਵੰਗਾਂ ਦੀ ਛਣਕਾਰ ਗਾਉਂਦੀ
ਹਵਾਵਾਂ ਨੂੰ ਗੀਤ ਮਿਲਦੇ –

ਓਹਦੀਆਂ ਅੱਖਾਂ 'ਚੋਂ
ਵਿਲਕਦੇ ਇਸ਼ਾਰੇ ਸਿਰਜਦੇ
ਬੁੱਲ੍ਹਾਂ ਤੋਂ ਪਿਆਸ ਸਿੰਮਦੀ ਉੱਤਰਦੀ
ਇਕੱਲਤਾ 'ਚ ਰਿਮਝਿਮ ਬਣ ਵਰ੍ਹਦੀ
ਨਜ਼ਮ ਮੇਲਦੀ-

ਉਹ ਰੋਂਦੀ ਤਾਂ
ਰੁੱਖ ਪਰਬਤ ਰੋਂਦੇ
ਇੱਕ ਇੱ ਹੰਝੂ
ਦਰਿਆ ਬਣ ਟੁਰਦਾ
ਸਾਗਰ ਬਣਦਾ-ਜਨਤ ਜਿੰਦ ਰੋਂਦੀ

ਓਹਦੇ ਹਾਸਿਆਂ 'ਚ
ਗੁਆਚਣ ਨੂੰ ਦਿਲ ਕਰਦਾ
ਓਹਦੇ ਖੁੱਲ੍ਹੇ ਵਾਲਾਂ 'ਚ
ਸੰਸਾਰ ਵਸ ਜਾਂਦਾ-

ਗੁਆਚ ਜਾਂਦਾ ਸੀ -ਦਿਨ ਰਾਤ
ਓਹਦੇ ਨਾਲ ਬਿਤਾਇਆ ਹਰ ਪਲ
ਸਵਰਗ ਸਿਰਜਦਾ-
ਹਰ ਸ਼ਾਮ ਜਗਦੀ-

ਓਹਦੇ ਵਿਯੋਗ ਨਾਲ ਮੁਲਾਕਾਤ ਹੁੰਦੀ-
ਦੋ ਪਲ ਓਹਦੀ ਗੋਦ 'ਚ ਪਿਘਲਦੇ
ਕਦੇ ਮੁਹੱਬਤ ਰੋਂਦੀ
ਕਦੇ ਵਿਯੋਗ ਚ ਗੀਤ ਤਰਸਦਾ-

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ