ਗ਼ਜ਼ਲ- ਡਾ. ਅਮਰਜੀਤ ਟਾਂਡਾ
      
      Posted on:- 26-07-2015
      
      
      								
				   
                                    
      
ਮੈਂ ਨਹੀਂ ਸੀ ਕਾਲੀਆਂ ਰਾਤਾਂ ਮੰਗੀਆਂ
ਤੂੰ ਕਿਉਂ ਮਾਵਾਂ ਪੁੱਤਾਂ ਉਡੀਕੀਂ ਟੰਗੀਆਂ
ਸੂਰਜ ਬਲਦਾ ਫਿਰਦਾ ਸੀ ਪਿੰਡ ਇੱਕ 
ਰਿਸ਼ਮਾਂ ਓਹਦੀਆਂ ਸਨ ਖ਼ੂਨ 'ਚ ਰੰਗੀਆਂ
ਲਿਖਾਂ ਕਿੱਦਾਂ ਗੀਤ ਭੈਣ ਦੇ ਚਾ ਵਰਗਾ
ਤੈਂ ਫ਼ਤਵੇ ਦੇ ਕਲਮਾਂ ਸੂਲੀ ਟੰਗੀਆਂ
ਖਬਰੇ ਇਹਨਾਂ ਦੀ ਕਦ ਮੁੱਕੇਗੀ ਪਿਆਸ 
ਤੁਰੀਆਂ ਫਿਰਨ ਰੋਜ਼ ਤਲਵਾਰਾਂ ਨੰਗੀਆਂ
ਰਾਤ ਇੱਕ ਸੁਣਿਆ ਮੈਂ ਗੀਤ ਰੁੱਖ ਦਾ
ਸੁਰਾਂ ਸਨ ਉਸ ਗੀਤ ਦੀਆਂ ਵੈਰੰਗੀਆਂ
ਬਿਨ ਡੁੱਬਿਆਂ ਨਾ ਗੀਤ ਝਨ੍ਹਾਂ ’ਚੋਂ ਲੱਭਦੇ
ਤਾਂਹੀਂ ਤਰਜ਼ਾਂ ਡੁੱਬੀਆਂ ਤੈਥੋਂ ਚੰਗੀਆਂ
ਕਫ਼ਨ ਵੀ ਨਾ ਜੁੜਨ ਏਥੇ ਜਿਸਮਾਂ ਨੂੰ
ਸਾੜ੍ਹਨ ਮੇਰੀਆਂ ਨਜ਼ਮਾਂ ਕਫ਼ਨੋਂ ਨੰਗੀਆਂ
ਵੈਣ ਸੁਣੇ ਨਾ ਜਾਣ ਨਦੀ ਦੀਆਂ ਲਹਿਰਾਂ ਦੇ
ਖਬਰੇ ਇਹਨਾਂ ਦੀਆਂ ਹਿੱਕਾਂ ਵਿਚ ਕੀ ਤੰਗੀਆਂ
ਤੇਰੇ ਦਰੀਂ ਕੀ ਦੇਖਾਂ ਦੀਵੇ ਜਗਦੇ
ਮੇਰੇ ਪਿੰਡੋਂ ਲਾਸ਼ਾਂ ਰਾਤੀਂ ਲੰਘੀਆਂ