ਕੂੜ ਦਾ ਭਵਿੱਖ - ਸੁਨੀਲ ਕੁਮਾਰ 'ਨੀਲ'
Posted on:- 23-07-2015
ਕੂੜ ਦੇ ਆਸਰੇ
ਕੂੜ ਚਲਦਾ ਰਹੂ
ਕੂੜ ਪਲਦਾ ਰਹੂ
ਕੂੜ ਫਲਦਾ ਰਹੂ
ਕੂੜ ਮੋਸਮ ਦੇ ਵਾਂਗੂੰ
ਬਦਲਦਾ ਰਹੂ
ਪੰਛੀਆਂ ਨੂੰ ਵੀ ਇਹ
ਕੂੜ ਛਲ੍ਹਦਾ ਰਹੂ
ਕੂੜ ਬੇ-ਬਾਕ ਹੋ
ਜਾਵੇਗਾ ਇਸ ਤਰ੍ਹਾਂ
ਮੋਸਮਾਂ ਦੇ ਪਤੇ ਵੀ
ਬਦਲਦਾ ਰਹੂ
ਆਪਣਿਆਂ ਨੂੰ ਦਗ਼ਾ
ਦੇ ਕੇ ਤੁਰ ਜਾਵੇਗਾ
ਤੇ ਗ਼ੈਰਾਂ ਦੇ ਵਿਚ
ਕੂੜ ਰਲ੍ਹਦਾ ਰਹੂ
ਕੂੜ ਹੋ ਜਾਵੇਗਾ
ਵਕਤ ਦਾ ਰਹਿਨੁਮਾਂ
ਕੂੜ ਚਿਹਰਾ ਵੀ ਹਰ-
ਦਮ ਬਦਲਦਾ ਰਹੂ
ਕੂੜ ਪਹਿਚਾਣ ਆਪਣੀ
ਬਣਾ ਜਾਵੇਗਾ
ਕੂੜ ਸੱਚ ਦੇ ਫ਼ਰਿਸ਼ਤੇ
ਦਬਲਦਾ ਰਹੂ
ਕੂੜ ਬੇ-ਸ਼ਕ ਫ਼ਤਿਹ ਨੂੰ
ਵੀ ਪਾ ਜਾਵੇਗਾ
ਸੱਚ ਗਵਾ ਕੇ ਜੋ ਹੱਥ
ਕੂੜ ਮਲਦਾ ਰਹੂ
ਸੰਪਰਕ: +91 94184 70707