ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ
Posted on:- 20-07-2015
ਮਾਹੀ ਈਦ ਨੂੰ ਆਇਆ ਨਾ ।
ਅੱਖੀਆਂ ਤਰਸ ਗਈਆਂ , ਸਾਨੂੰ ਦਰਸ ਦਿਖਾਇਆ ਨਾ ।
ਅਸੀਂ ਈਦ ਨੂੰ ਰੋਂਦੇ ਹਾਂ ।
ਵਿਛੋੜੇ ਦਾ ਰੋਗ ਚੰਦਰਾ , ਮਾਹੀਆ ਦੀਪਕ ਗਾਉਂਦੇ ਹਾਂ ।
ਲੋਕਾਂ ਈਦ ਮਨਾਉਣੀ ਏ ।
ਸੱਜਣਾ ਨੂੰ ਮਾਹੀਆ ਲਿਖ ਕੇ , ਅਸਾਂ ਕੂਕ ਸੁਣਾਉਣੀ ਏ ।
ਈਦ ਹੱਸਦਿਆਂ ਵੱਸਦਿਆਂ ਦੀ ।
ਨੈਣਾਂ ਚੋਂ ਸਿੱਲ ਮੁੱਕ ਗਈ , ਰਾਹ ਮਾਹੀਆ ਤੱਕਦਿਆਂ ਦੀ ।
ਈਦ ਮਾਹੀ ਨਾਲ ਸੋਹਦੀਂ ਏ ।
ਵੇ ! ਰਾਂਝਣਾ ਘਰ ਆਜਾ , ਹੀਰ ਵਿਰਧ ਸੁਣਾਉਂਦੀ ਏ ।
ਈਦ ਕੱਠਿਆਂ ਮਨਾਵਾਂਗੇ ।
ਬਾਹਵਾਂ ਗੋਰੀਆਂ ਦਾ , ਹਾਰ ਤੇਰੇ ਗਲ ਪਾਵਾਂਗੇ ।
ਸ਼ਾਲਾ ਸੁੱਖਾਂ ਵਾਲੀ ਈਦ ਹੋਵੇ ।
ਰੱਬਾ ਤੇਰੇ ਤਰਲੇ ਕਰਾਂ , ਚੰਨ ਮੁੱਖੜੇ ਦੀ ਦੀਦ ਹੋਵੇ ।
ਲੱਖਾਂ ਖੁਸ਼ੀਆਂ ਈਦ ਦੀਆਂ ।
ਚੰਨ ਪਰਦੇਸੀਆ ਵੇ , ਪੱਲੇ ਸੱਧਰਾਂ ਉਮੀਦ ਦੀਆਂ ।