ਸੋਚ ਬੰਦੇ ਦੀ - ਭੁਪਿੰਦਰ ਸਿੰਘ ਬੋਪਾਰਾਏ
Posted on:- 13-07-2015
ਦਿਲਾਂ ਵਿੱਚ ਹਨੇਰੇ ਕਰਕੇ ਮੜ੍ਹੀਆਂ ਉੱਤੇ ਦੀਪ ਜਲਾਏ ।
ਇਹ ਕੇਹੀ ਸੋਚ ਬੰਦੇ ਦੀ ਗੱਲ ਭੋਰਾ ਸਮਝ ਨਾ ਆਏ ।
ਪਹਿਲਾਂ ਬੜਾ ਅਜੀਬ ਸੀ ਲਗਦਾ ਇਹ ਅੱਜ ਦਾ ਸਿਰ੍ਸਟਾਚਾਰ
ਚਿੱਟਾ,ਨੀਲਾ, ਕੇਸਰੀ,ਭਗਵਾਂ ਸਮੇ ਸਮੇ ਰੰਗ ਵਟਾਏ ।
ਮੇਰੇ ਪਿੰਡ ਦੀ ਹਰ ਨੁੱਕਰ ਕੀਹ ਹੋਇਆ ਖੁਲ ਗਿਆ ਠੇਕਾ
ਨਸ਼ਾ ਮੁਕਤ ਪੰਜਾਬ ਬਣਾਉਣਾਂ ਉੰਝ ਹਰ ਥਾਂ ਬੋਰਡ ਲਗਾਏ ।
ਢਿੱਡੋਂ ਭੁੱਖਾ ਰਹਿ ਰਹਿ ਕੇ ਪਿੰਜਰ ਬਣਨਾ ਸਹਿਣ ਨਾ ਹੋਇਆ
ਕੌਣ ਸੌਖਿਆਂ ਜਿਸਮ ਆਪਣਾ ਬਾਜਾਂ ਹੱਥੋਂ ਨੋਚ ਨੋਚਾਏ ।
ਵਾਹਿਗੁਰੂ,ਰਾਮ, ਮੁਹਮੰਦ, ਈਸਾ ਵੱਖ ਵੱਖ ਹੱਟੀਆਂ 'ਤੇ ਮਿਲਦੇ
ਮਜਹ੍ਬਾਂ ਵਾਲਾ ਕੂੜ ਹਨੇਰਾ ਧਰਤਿ ਤੇ ਪਸਰਦਾ ਜਾਏ ।
ਅਵਾਜ਼ ਕੋਈ ਉੱਠ ਸਕੇ ਨਾ ਏਦਾਂ ਸੰਘੀਆਂ ਘੁਟ ਦਿੱਤੀਆਂ
ਲੋਕਾਂ ਦਾ ਹਮਦਰਦ ਮਸੀਹਾ ਮੁੱਖ ਉੱਤੇ ਨਕਾਬ ਚੜਾਹ੍ਏ ।
'ਬੋਪਾਰਾਏ ' ਸੱਚ ਦੀ ਬੋਲੀ ਬੋਲਣ ਤੋਂ ਨਾ ਡਰੀਏ
ਕੰਡਿਆਂ ਦੇ ਵਿਚ ਖਿੜਕੇ ਵੀ ਫੁੱਲ ਹੈ ਮਹਿਕ ਖਿੰਡਾਏ ।
ਸੰਪਰਕ: +91 98550 91442