ਸ਼ਾਇਦ ਮੈਂ ਹੁਣ ਸਮਝ ਗਿਆ ਹਾਂ... - ਹਰਜੀਤ ਸਿੰਘ ਬਾਗੀ
Posted on:- 13-07-2015
ਉਸਨੇ ਪਿਆਰ ਨਾਲ ਕੁਝ ਅਣ ਕਹੇ ਸਮਝਾਇਆ ਸੀ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ....
ਉਸਨੇ ਸਮਝਾਇਆ ਸੀ ਕਿ ਮੈਂ ਬਹੁਤੇ ਤਾਹਣੇ ਮਿਹਣੇ ਨਾ ਮਾਰਿਆ ਕਰਾਂ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ....
ਮੈਂ ਹੁਣ ਬੋਲਦਾ ਨਹੀਂ ਕੁਝ ਹੌਲਾ ਜਿਹਾ ਬਸ ਲਿਖ ਲੈਂਦਾ ਹਾਂ ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ...
ਚੁੱਪ ਜਿਹਾ ਰਹਿੰਦਾ ਹਾਂ ਕਿਤੇ ਕੁਝ ਦਿਲ ਨੂੰ ਛੂੰਹਦਾ ਬੋਲ ਨਾ ਦਵਾਂ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ...
ਕਦੇ ਸੀ ਰੀਝਾਂ, ਸੱਧਰਾਂ ਦਾ ਹਾਣੀ, ਹੁਣ ਵਾਂਗ ਮੁਸਾਫਿਰ ਹੋ ਗਿਆਂ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ...
ਬਾਗੀ ਭੁਗਤ ਰਿਹਾ ਹੈ ਖੇਲ ਲਕੀਰਾਂ ਦੇ, ਵੱਟੇ ਨੇ ਵੱਡੇ ਤਕਦੀਰਾਂ ਦੇ,
ਇਸ ਲਈ ਵਾਂਗ ਅਜਨਬੀ ਬਹਿ ਗਿਆ ਹਾਂ,
ਤੇ ਸ਼ਾਇਦ ਮੈਂ ਹੁਣ ਸਮਝ ਗਿਆ ਹਾਂ...
ਸੰਪਰਕ: +91 94657 33311
jagsir
nice sir keep it up