ਗੀਤ -ਐੱਸ ਸੁਰਿੰਦਰ
Posted on:- 04-07-2015
ਝੋਪੜੀ ਵਿੱਚ ਹਨੇਰੇ ਨੇ,
ਮਹਿਲ ਵਿੱਚ ਸਵੇਰੇ ਨੇ,
ਨੈਣੋਂ ਗੰਗਾ ਵਹਿੰਦੀ ਏ,
ਵੱਸਦੇ ਨਾਗ ਚੁਫੇਰੇ ਨੇ ।
ਆਸਾਂ ਵਿੱਚ !
ਰੰਗਲੇ ਹਾਸੇ ਮੁੱਕੇ ਨੇ,
ਰੋ-ਰੋ ਅੱਥਰੂ ਸੁੱਕੇ ਨੇ,
ਝੋਲੀ ਦਰਦ ਬਥੇਰੇ ਨੇ ।
ਆਸਾਂ ਵਿੱਚ !
ਮੇਰੀ ਕੋਇਲ ਰੋਂਦੀ ਏ,
ਗੀਤ ਅਵੱਲਾ ਛੋਂਦੀ ਏ,
ਲੋਕੋ ਜ਼ਖ਼ਮ ਘਨ੍ਹੇਰੇ ਨੇ ।
ਆਸਾਂ ਵਿੱਚ !
ਅਰਸ਼ੋਂ ਤਾਰਾ ਟੁੱਟਾ ਏ,
ਗ਼ਮ ਦਾ ਮੇਲਾ ਤੁੱਟਾ ਏ,
ਸੱਜਣਾ ਦੁੱਖ ਬਥੇਰੇ ਨੇ ।
ਆਸਾਂ ਵਿੱਚ !
ਏਥੇ ਕਾਲੀਆਂ ਵੰਡਾਂ ਨੇ,
ਸਿਰ ’ਤੇ ਬੋਝਲ ਪੰਡਾਂ ਨੇ,
ਕਿੰਗਰਾਂ ਵਿੱਚ ਬਸੇਰੇ ਨੇ ।
ਆਸਾਂ ਵਿੱਚ !
ਕੂੰਝ ਵਾਂਗ ਕੁਰਲਾਵਾਂ ਮੈਂ,
ਕਿਸਨੂੰ ਕੂਕ ਸੁਣਾਵਾਂ ਮੈਂ,
ਮਕਤਲ ਵਿੱਚ ਸਵੇਰੇ ਨੇ ।
ਆਸਾਂ ਵਿੱਚ !