ਕਵਿਤਾ ਦੀ ਬਿਜਾਈ - ਜਸਪ੍ਰੀਤ ਸਿੰਘ
Posted on:- 21-06-2015
ਮੈਂ ਅਤੇ ਮੇਰੇ ਸ਼ਬਦ ਪਿਆਰੇ
ਹਾਂ ਮੇਰੀ ਜਿੰਦ ਜਾਂ ਪਿਆਰੇ
ਹਾਂ ਮੇਰਾ ਸੰਸਾਰ ਪਿਆਰੇ
ਹਾਂ ਮੈਂ ਦੁਖੀ ਏਸ ਵੇਲੇ
ਪਰ ਲੋੜ ਨਹੀਂ ਤੁਹਾਡੇ ਕੰਨਾਂ ਦੀ
ਮੈਨੂੰ ਚਾਹੀਦੀ ਹੈ ਬਸ ਸਿਆਹੀ
ਜੋ ਨਿਤਰੇਗੀ ਮੇਰਿਆ ਹੀ ਅੱਥਰੂਆਂ ਵਿੱਚੋਂ
ਤੇ ਚਲਾਵਾਂਗਾ ਹਲ ਕਾਗਜ਼ ਦੀ ਉਪਜਾਊ ਭੂਮੀ 'ਤੇ ਆਪਣਿਆਂ ਜਜ਼ਬਾਤ ਦਾ
ਬੀਜ ਦੇਵਾਂਗਾ ਫੇਰ ਸ਼ਬਦਾਂ ਦੀ ਫ਼ਸਲ ਸਦਾ ਬਹਾਰੀ
ਉਗ੍ਹ ਆਏਗੀ ਮੇਰੀਆ ਅੱਖਾਂ ਅੱਗੇ ਓਹ ਤੇ ਕਹਿਰ ਦੀਆਂ ਲੂਆਂ ਸੇਕ ਕੇ ਵੀ
ਦੇਵੇਗੀ ਠੰਡੀ ਪੌਣ ਤੇ ਠਾਰ ਦੇਵੇਗੀ ਕਲੇਜਾ ਮੇਰਾ
ਸੰਪਰਕ: +91 9988 646091