ਲੱਖਣ ਮੇਘੀਆਂ ਦੀਆਂ ਦੋ ਕਾਵਿ ਰਚਨਾਵਾਂ
Posted on:- 18-06-2015
ਪਰ ਮੈਂ ਹੀ ਕਿਉਂ. . .
ਖੁਸ਼ ਵੱਸ ਰਹੀ ਸਾਰੀ ਇਹ ਦੁਨੀਆ
ਪਰ ਮੈਂ ਹੀ ਕਿਉਂ ਉਦਾਸ ਹਾਂ।
ਖੁਸ਼ੀ ਦੀਆਂ ਮਹਿਫ਼ਲਾਂ ਵੀ ਸੱਜੀਆਂ ਨੇ ਵਿਹੜੇ
ਪਰ ਮੈਂ ਹੀ ਕਿਉਂ ਨਿਰਾਸ਼ ਹਾਂ।
ਪਿਆਰ ਵਿਚ ਰੰਗੀ ਇਹ ਦੁਨੀਆ ਏ ਸਾਰੀ
ਪਿਆਰ ਵਿਚ ਹੋਇਆ ਪਰ ਮੈਂ ਹੀ ਕਿਉਂ ਨਾਸ਼ ਹਾਂ।
ਜਿੰਦਗੀ ਜਿਊਣ ਲਈ ਮਿਲੀ ਸੀ ਗੀ ਮੈਨੂੰ
ਪਰ ਤੁਰਦੀ ਤੇ ਫਿਰਦੀ ਮੈਂ ਹੀ ਕਿਉਂ ਲਾਸ਼ ਹਾਂ।
ਲੱਖਣ ਮੇਘੀਆਂ ਉਨ੍ਹਾਂ ਵਾਪਿਸ ਨਹੀਂ ਆਉਣਾ
ਪਰ ਫਿਰ ਵੀ ਲਾ ਕੇ ਬੈਠਾ ਮੈਂ ਹੀ ਕਿਉਂ ਆਸ ਹਾਂ।
***
ਗ਼ਜ਼ਲ
ਅਨਮੋਲ ਸੀ ਜੋ, ਟੁੱਟਗੇ ਰਿਸ਼ਤੇ।
ਸਭ ਕੁਝ ਸਾਡਾ, ਲੁੱਟਗੇ ਰਿਸ਼ਤੇ।
ਗਲ ਲੱਗ ਲੱਗ ਕੇ ਮਿਲਦੇ ਸੀ ਜੋ
ਗਲਾ ਸੱਧਰਾਂ ਦਾ ਘੁੱਟਗੇ ਰਿਸ਼ਤੇ।
ਕਿਹੜੇ ਮਤਲਬ ਕਰਕੇ ਸਾਂਝਾਂ ਸਨ
ਆਪਣੇ ਮੂੰਹੋਂ ਫੁੱਟਗੇ ਰਿਸ਼ਤੇ।
ਉਨ੍ਹਾਂ ਦੇ ਤਾਨੇ ਵਾਂਗ ਸੀ ਛਮਕਾ
ਬੜਾ ਹੀ ਭੈੜਾ ਕੁੱਟਗੇ ਰਿਸ਼ਤੇ।
ਲਖਨ ਮੇਘੀਆਂ ਦੁਨੀਆ ਖੁਦਗਰਜ਼
ਚੰਗਾ ਹੋਇਆ ਛੁੱਟਗੇ ਰਿਸ਼ਤੇ।
ਸੰਪਰਕ: +91 78377 51034