Thu, 21 November 2024
Your Visitor Number :-   7254764
SuhisaverSuhisaver Suhisaver

ਅਰਜ਼ -ਪਵਨ ਕੁਮਾਰ

Posted on:- 14-02-2012



ਹੇ ਭਗਵਾਨ...ਪ੍ਰਭੂ ਜੀ
ਮੇਰੇ ਰਾਮ ਜੀਓ...ਮੇਰੇ ਖ਼ੁਦਾ…ਮੇਰੇ ਵਾਹਿਗੁਰੂ
ਅੱਜ ਮੈਂ ਤੇਰੀ ਸ਼ਰਨ ’ਚ ਆਇਆ ਹਾਂ…
ਮੈਨੂੰ ਕੋਈ ਵਰਦਾਨ ਨਹੀਂ ਚਾਹੀਦਾ
ਨਾ ਹੀ ਮੈਂ ਪੂਛੋਂ ਫੜ ਕੇ ਹਾਥੀ ਘੁਮਾਓਣੇ ਨੇ
ਅਤੇ ਨਾ ਹੀ ਮੈਨੂੰ ਕੋਈ ਰੂਹਾਨੀ ਤਕਲੀਫ਼ ਹੋਈ ਹੈ
ਮੈਂ ਤਾਂ ਆਪਣੇ ਵਰਗੇ ਸਤਾਏ
ਕਰੋੜਾਂ ਲੋਕਾਂ ਦਾ ਘੱਲਿਆ
ਤੇਰੇ ਨਾਲ ਦੋ ਗੱਲਾਂ ਕਰਨ ਆਇਆ ਹਾਂ।
ਆਖਦੇ ਨੇ…

ਅੱਤ ਦਾ ਤੇ ਖ਼ੁਦਾ ਦਾ ਵੈਰ ਹੁੰਦਾ ਹੈ
ਹੁਣ ਤੂੰ ਹੀ ਦੱਸ
ਅੱਤ ਤੇ ਖ਼ੁਦਾ ਦਾ ਕੀ ਫਰਕ ਕਰੀਏ ???
ਮੂੰਹ ਮੇਂ ਰਾਮ ਰਾਮ
ਬਗਲ ਮੇਂ ਛੁਰੀ
ਵਾਲਿਆਂ ਦੀ ਹੀ ਕੀ ਗੱਲ ਕਰਨੀ ਹੈ
ਤੂੰ ਤਾਂ ਖੁਦ ਅਪਣੇ ਗ੍ਰਹਿ ਨਿਵਾਸ ਤੋਂ
ਛੁਰੀਆਂ ਦੀ ਵਰਖਾ ਕਰ ਰਿਹਾ ਹੈ
ਹੇ ਵਾਹਿਗੁਰੂ ਜੀ…।

ਤੇਰੇ ਪੈਰੋਕਾਰਾਂ ਦੀ ਤਾਂ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ
ਨਾਲੇ ਆਪ ਜੀ ਨੂੰ ਕਿਹੜੀ ਭੁੱਲ ਹੈ
ਇਹ ਤਾਂ ਤੇਰੇ ਹੀ ਰਚਾਏ ਹੋਏ ਕੋਤਿਕ ਨੇ
ਜਦ ਦੇਗ ਤੋਂ ਬਾਅਦ
ਬੀਬੇ ਬੰਦੇ ਦਾੜੀਆਂ ’ਤੇ ਹੱਥ ਫੇਰਦੇ ਨੇ
ਉਦੋਂ ਤਾਂ ਇਹ ਤੇਰਾ ਹੀ ਸਵਰੂਪ ਹੁੰਦੇ ਹਨ
ਤੇ ਜਿੰਨੀ ਵੱਡੀ ਗੋਲਕ ਹੋਵੇ
ਓਨੇ ਵੱਡੇ ਹੀ ਇਹਨਾਂ ਦੇ ਢਿੱਡ ਹੋ ਜਾਂਦੇ ਹਨ
ਫਿਰ ਸਜੇ ਸਜਾਏ ਜਦ ਪ੍ਰਵਚਨ ਕਰਦੇ ਨੇ
ਤਾਂ ਬਹੁਤ ਅਸ਼ਾਂਤੀ ਫੈਲਾਉਂਦੇ ਨੇ
ਬੜਾ ਪ੍ਰਦੂਸ਼ਨ ਹੁੰਦਾ ਹੈ।
ਇਹ ਤੇਰੀ ਕੈਸੀ ਲੀਲਾ ਹੈ ਮੇਰੇ ਵਾਹਿਗੁਰੂ
ਜਦੋਂ ਤੁਹਾਡੇ ਤਖ਼ਤਾਂ ਨੂੰ ਖਤਰਾ ਹੁੰਦਾ ਹੈ
ਤੁਸੀਂ ਆਪਣੇ ਭਾਈ ਦੂਤਾਂ ਨੂੰ
ਵੱਖਰੇ- ਵਖਰੇ ਸਵਰੂਪਾਂ
ਤੇ ਵੱਖਰੇ- ਵੱਖਰੇ ਬਾਣਿਆਂ ’ਚ
ਕਿਤੇ ਕਿਰਪਾਨਾਂ
ਤੇ ਕਿਤੇ ਤ੍ਰਿਸ਼ੂਲ ਦੇ ਕੇ ਭੇਜ ਦਿੰਦੇ ਹੋ
ਫਿਰ ਕੋਈ ਸੂਰਾਂ ਨਾਲ ਜਿੱਤਦਾ ਹੈ
ਕੋਈ ਗਊ ਮਾਤਾ ਦੀ ਜੈ ਬੁਲਾਉਂਦਾ ਹੈ
ਫਿਰ ਇਕੱਲੇ ਧੜ ਹੀ ਨੇਜੇ ਲਈ ਫਿਰਦੇ ਨੇ
ਮੇਰੇ ਰੱਬ ਜੀ…

ਤੇਰੇ ਖੇਡ ਕਿੰਨੇ ਨਿਰਾਲੇ ਹਨ
ਕਿ ਤੇਰੇ ਭਾਈ ਬੰਧੂ
ਘੜਿਆਂ ਚ ਮੋਤ ਪਾਈ ਫਿਰਦੇ ਰਹੇ
ਤੂੰ ਆਪਣੇ ਪੈਰੋਕਾਰਾਂ ਨੂੰ ਸੁਮੱਤ ਬਖ਼ਸ਼
ਇਹ ਬਹੁਤ ਕੁਮੱਤੇ ਹੋ ਗਏ ਹਨ।
ਹੇ ਮੁਰਲੀ ਵਾਲੇ…ਮੁਰਲੀ ਵਜਾ
ਤੂੰ ਹੀ ਕੋਈ ਚੱਕਰ ਚਲਾ
ਤੈਨੂੰ ਸਾਰਾ ਪਤਾ ਤਾਂ ਹੈ
ਕਿ ਮੰਦਰ ਮਸੀਤਾਂ ਦਾ ਹੋਕਾ ਦੇ ਕੇ
ਕਿਵੇਂ ਰੱਥਾਂ ’ਤੇ ਚੜੇ ਫਿਰਦੇ ਹਨ
ਇਹਨਾਂ ਨੂੰ ਤੂੰ ਹੀ ਉਪਦੇਸ਼ ਦਿੰਦਾ ਹੈ
ਜਿਸ ’ਚ ਅਰਜੁਨ ਨੂੰ ਮਾਰਨ ਦੀ ਚਾਲ ਹੁੰਦੀ ਹੈ
ਰਾਮ ਜੀ…

ਹੁਣ ਛੱਡੋ ਵੀ ਪਰਾਂ ਗੁੱਸੇ ਗਿਲੇ
ਜੇ ਮੰਦਿਰ ਮਸੀਤਾਂ ਢਾਅ ਕੇ
ਜ਼ਮੀਨ ਬਣਾ ਦਿੱਤੀ ਜਾਵੇ ਉਪਜਾਊ
ਤਾਂ ਮੇਰੇ ਵਰਗੇ ਕਈ ਰੋਟੀ ਦੇ ਸੁਪਨੇ ਲੈ ਸਕਦੇ ਹਨ
ਇਹਨਾਂ ਟੱਲਾਂ, ਸੰਖਾਂ, ਘੜਿਆਲਾਂ ਦਾ
ਬਹੁਤ ਚੀਕ ਚਿਹਾੜਾ ਹੈ ਦੇਵਤਾ ਜੀ…
ਹਰਿਦੁਆਰ ਪਤਾ ਨਹੀਂ
ਹਰ ਕੀ ਪੌੜੀ ਹੈ ਜਾਂ ਨਹੀਂ
ਪਰ ਹਰ ਪੌੜੀ ’ਤੇ
ਤੁਹਾਡਾ ਇੱਕ ਚਤੁਰ ਸਜਿਆ ਬੰਦਾ ਜ਼ਰੂਰ ਬੈਠਾ ਹੈ
ਜਿਸ ਦੇ ਤਨ ਮਨ ਦੀ ਮੈਲ ਨਾਲ
ਗੰਗਾ ਵੀ ਮੈਲੀ ਹੋ ਗਈ ਹੈ
ਗੰਗਾ ਦਾ ਮੂੰਹ ਸਿੱਧਾ ਹੀ ਖੇਤਾਂ ਵੱਲ ਮੋੜ ਦਿਓ
ਜਿੱਥੇ ਫਸਲਾਂ ਉਗਦੀਆਂ ਨੇ...

ਹੇ ਮੇਰੇ ਪ੍ਰਭੂ ਜੀ...
ਬੜੇ ਝੰਜਟ ਨੇ ਤੇਰੇ ਹੋਰ ਵੀ
ਤੇ ਤੂੰ ਜਿੱਥੇ ਵੀ ਹੈ...ਬਾਹਰ ਆ ਜਾ
ਬੰਦਾ ਬਣ
ਬੰਦਿਆਂ ਵਾਂਗੂ ਬੰਦਿਆਂ ’ਚ ਰਹਿ
ਤੇ ਕਲਯੁਗੀਆਂ ਨੂੰ ਕਲਯੁਗ ’ਚ ਹੀ ਰਹਿਣ ਦੇ
ਸਾਨੂੰ ਸੱਤਯੁਗ ਦੇ ਭਰਮ ਨਾਂ ਦਿਖਾ
ਆਪ ਵੀ ਸਮਝੋ
ਤੇ ਆਪਣੇ ਚੇਲਿਆਂ ਬਾਲਕਿਆਂ ਨੂੰ ਵੀ ਸਮਝਾਓ
ਠੀਕ ਮਹੋਲ ਹੀ ਤ੍ਰੇਤਾ ਯੁੱਗ ਹੁੰਦਾ ਹੈ
ਇਹਨਾਂ ਨੂੰ ਮੱਤ ਬਖ਼ਸ਼
ਸੈ਼ਤਾਨੀ ਰੂਪੀ ਬੰਦਿਆਂ ਨੂੰ
ਇਨਸਾਨ ਬਣਨ ਦਾ ਰਾਹ ਦੱਸ
ਜਿੱਥੇ ਬੰਦੇ ਨੂੰ ਬੰਦਾ ਸਮਝਣ
ਇੱਥੇ ਨਾ ਕੋਈ ਸੰਖ ਹੋਵੇ
ਨਾ ਘੜਿਆਲ ਨਾ ਤ੍ਰਿਸ਼ੂਲ ਨਾ ਕਿਰਪਾਨ
ਬੱਸ ਇੱਕੋ ਹੀ ਰਾਗ ਹੋਵੇ
ਸੱਤ ਸੁਰਾਂ ਦਾ ਰਾਗ...।
     
ਈ ਮੇਲ: [email protected]

Comments

sonika

bahut badia pawan ji.keep it up....

sanjeev ludhianvi

bhaji bahut sohna...date raho.

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ